ਨਵੀਂ ਦਿੱਲੀ -ਕੈਨੇਡਾ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵਿਖੇ ਨਿਸ਼ਾਨ ਸਾਹਿਬ ਦੇ ਚੋਹਲਾ ਸਾਹਿਬ ਦੀ ਸੇਵਾ ਕੀਤੀ ਗਈ । ਉਪਰੰਤ ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਝਰ ਅਤੇ ਸ਼ਹੀਦ ਅਵਤਾਰ ਸਿੰਘ ਖੰਡਾ ਦੀਆਂ ਤਸਵੀਰਾਂ ਜੋ ਕਿ ਸਰੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਕੀਤੀ ਗਈ ਸੀ ਉਪਰੋਂ ਭਾਰੀ ਗਿਣਤੀ ਅੰਦਰ ਹਾਜਿਰ ਸੰਗਤ ਦੀ ਮੌਜੂਦਗੀ ਵਿਚ ਭਾਈ ਨਿੱਝਰ ਦੇ ਦੋਨਾਂ ਪੁੱਤਰਾਂ ਭਾਈ ਬਲਰਾਜ ਸਿੰਘ ਅਤੇ ਮਹਿਤਾਬ ਸਿੰਘ ਨਿੱਝਰ ਨੇ ਪੜਦਾ ਚੁੱਕਿਆ । ਜਿਕਰਯੋਗ ਹੈ ਕਿ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦਾ ਬੀਤੇ ਸਾਲ ਜਦੋ ਓਹ ਗੁਰੂਘਰ ਤੋਂ ਬਾਹਰ ਨਿਕਲ ਕੇ ਆਪਣੀ ਗੱਡੀ ਅੰਦਰ ਬੈਠੇ ਸਨ, ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਉਨ੍ਹਾਂ ਦਾ ਕੱਤਲ ਕਰ ਦਿੱਤਾ ਸੀ  । ਕੈਨੇਡਾ ਰਹਿ ਰਹੇ ਸਿੱਖਾਂ ਵਲੋਂ ਸਰਕਾਰ ਕੋਲੋਂ ਲਗਾਤਾਰ ਇਸ ਮਾਮਲੇ ਦੀ ਤਹਿ ਤਕ ਜਾ ਕੇ ਇਸ ਮਾਮਲੇ ਅੰਦਰ ਕਿੰਨਾ ਦਾ ਹੱਥ ਹੈ ਉਜਾਗਰ ਕਰਣ ਅਤੇ ਭਾਈ ਨਿੱਝਰ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ । 

Leave a Reply

Your email address will not be published. Required fields are marked *