Sat. Feb 24th, 2024


ਨਵੀਂ ਦਿੱਲੀ -ਵਿਦੇਸ਼ਾਂ ਅੰਦਰ ਹੋ ਰਹੇ ਸਿੱਖਾਂ ਦੇ ਕਤਲਾਂ ਦੇ ਮਾਮਲੇ ਵਿਚ ਬੀਤੀ ਰਾਤ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ‘ਚ  ਹਰਦੀਪ ਸਿੰਘ ਨਿੱਝਰ ਦੇ ਇਕ ਕਰੀਬੀ ਸਾਥੀ ਸਿਮਰਨਜੀਤ ਸਿੰਘ ਦੇ ਘਰ ‘ਤੇ ਕਈ ਰਾਉਂਡ ਗੋਲੀਆਂ ਚਲਾਈਆਂ ਗਈਆਂ ਹਨ । ਘਟਨਾ ਵੀਰਵਾਰ ਤੜਕੇ ਵਾਪਰੀ ਅਤੇ ਗਵਾਹਾਂ ਨੇ ਦੱਸਿਆ ਕਿ ਘਰ ਦੇ ਨਾਲ-ਨਾਲ ਘਰ ਵਿੱਚ ਖੜ੍ਹੀ ਇੱਕ ਕਾਰ ਨੂੰ ਵੀ ਗੋਲੀਆਂ ਲੱਗੀਆਂ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਸਰੀ ਡਿਟੈਚਮੈਂਟ ਨੇ ਦੱਖਣੀ ਸਰੀ ਵਿੱਚ ਇੱਕ ਰਿਹਾਇਸ਼ ‘ਤੇ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਸਰੀ ਆਰਸੀਐਮਪੀ ਨੇ ਕਿਹਾ ਕਿ 1 ਫਰਵਰੀ ਨੂੰ, ਲਗਭਗ ਰਾਤ ਦੇ 1:21 ਵਜੇ, ਉਸਨੂੰ ਇੱਕ ਰਿਹਾਇਸ਼ ‘ਤੇ ਗੋਲੀ ਚੱਲਣ ਦੀ ਰਿਪੋਰਟ ਮਿਲੀ ਅਤੇ ਫਰੰਟਲਾਈਨ ਅਧਿਕਾਰੀ “ਘਟਨਾ ਸਥਲ ‘ਤੇ ਗਏ ਅਤੇ ਗੋਲੀਬਾਰੀ ਨਾਲ ਸਬੰਧਤ ਸਬੂਤ ਲੱਭੇ। ਆਰਸੀਐਮਪੀ ਦਾ ਮੇਜਰ ਕ੍ਰਾਈਮ ਸੈਕਸ਼ਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਇੱਕ ਅਲੱਗ ਤਰ੍ਹਾਂ ਦੀ ਘਟਨਾ ਹੈ, ਅਸੀਂ ਘਟਨਾ ਦੇ ਉਦੇਸ਼ ਦਾ ਪਤਾ ਲਗਾਉਣ ਲਈ ਕੰਮ ਕਰ ਰਹੇ ਹਾਂ । 

ਵੱਖ ਵੱਖ ਦੇਸ਼ਾਂ ਅੰਦਰ ਰਹਿ ਰਹੇ ਆਜ਼ਾਦੀ ਪਸੰਦ ਸਿੱਖਾਂ ਨੇ ਮਾਮਲੇ ਦੀ ਕੜੀ ਨਿੰਦਾ ਕਰਦਿਆਂ ਕਨੈਡਾ ਸਰਕਾਰ ਨੂੰ ਇਸ ਦੀ ਬਰੀਕੀ ਨਾਲ ਜਾਂਚ ਕਰਣ ਦੀ ਅਪੀਲ ਕੀਤੀ ਹੈ । ਜਿਕਰਯੋਗ ਹੈ ਕਿ ਬੀਤੇ ਦੋ ਤਿੰਨ ਦਿਨ ਪਹਿਲਾਂ ਯੂਕੇ ਦੇ ਐਮਪੀਜ ਨੇ ਵੀ ਬ੍ਰਿਟਿਸ਼ ਸੁਰੱਖਿਆ ਮੰਤਰੀ ਨਾਲ ਕੁਝ ਬ੍ਰਿਟਿਸ਼ ਸਿੱਖਾਂ ਦੀ ਜਾਣ ਨੂੰ ਖਤਰਾ ਹੋਣ ਕਰਕੇ ਓਸ ਨਾਲ ਮੁਲਾਕਾਤ ਕਰਕੇ ਸਿੱਖਾਂ ਦੀ ਸੁਰੱਖਿਆ ਲਈ ਗੰਭੀਰਤਾ ਨਾਲ ਕਦਮ ਚੁੱਕਣ ਲਈ ਕਿਹਾ ਹੈ ।

 

Leave a Reply

Your email address will not be published. Required fields are marked *