Wed. Oct 4th, 2023


ਨਵੀਂ ਦਿੱਲੀ – ਪੰਜਾਬ ਅੰਦਰ ਹੋਏ ਆਰ ਐਸ ਐਸ ਨੇਤਾਵਾਂ ਦੇ ਸੀਰੀਅਲ ਕਤਲਾਂ ਦੇ ਮਾਮਲੇ ਵਿਚ ਹਰਦੀਪ ਸਿੰਘ ਉਰਫ ਸ਼ੇਰਾ ਜੋ ਵਰਤਮਾਨ ਵਿੱਚ ਰੋਹਿਣੀ ਜੇਲ੍ਹ, ਦਿੱਲੀ ਵਿੱਚ ਬੰਦ ਹੈ, ਨੇ ਜੇਲ੍ਹ ਅਧਿਕਾਰੀਆਂ ਦੇ ਹੱਥੋਂ ਪੱਖਪਾਤੀ ਸਲੂਕ ਕਰਨ ਦਾ ਦੋਸ਼ ਲਗਾਇਆ ਹੈ। ਉਸਦੇ ਪਿਤਾ ਨੇ ਡਾਕਟਰੀ ਇਲਾਜ, ਟੈਲੀਫੋਨ ਕਾਲਾਂ, ਐਕਸ-ਰੇ ਕਰਵਾਉਣ ਅਤੇ ਬੈਠਣ ਲਈ ਕੁਰਸੀ/ਸਟੂਲ ਦੀ ਮੰਗ ਲਈ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਇਹ ਪਟੀਸ਼ਨ ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਰਾਹੀਂ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਹੈ, ਜਿਸ ਵਿੱਚ ਕੈਦੀ ਦੇ ਪਿਤਾ ਦਾ ਪੱਤਰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਉਸ ਨੇ ਰੋਹਿਣੀ ਜੇਲ੍ਹ ਵਿੱਚ ਉਸ ਨਾਲ ਹੋਈ ਮੁਸੀਬਤ ਦਾ ਵੇਰਵਾ ਦਿੱਤਾ ਹੈ ਅਤੇ ਜੇਲ੍ਹ ਦੇ ਸੁਪਰਡੈਂਟ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਹ ਗੋਡਿਆਂ ਵਿਚ ਦਰਦ, ਪਿੱਠ ਵਿਚ ਦਰਦ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਹੈ ਅਤੇ ਅਜਿਹਾ ਲੱਗਦਾ ਹੈ ਕਿ ਉਹ ਠੀਕ ਤਰ੍ਹਾਂ ਨਾਲ ਖੜ੍ਹਾ ਨਹੀਂ ਹੋ ਪਾ ਰਿਹਾ ਹੈ। ਇਸ ਤੋਂ ਇਲਾਵਾ, ਉਸਨੂੰ ਆਪਣੇ ਘਰ ਕਾਲ ਕਰਨ ਲਈ ਟੈਲੀਫੋਨ ਦੀ ਸਹੂਲਤ ਨਹੀਂ ਦਿੱਤੀ ਜਾਂਦੀ ਹੈ ਅਤੇ ਉਸਨੂੰ ਪਹਿਲਾਂ ਅੰਗਰੇਜ਼ੀ ਟਾਇਲਟ ਸੀਟ ਪ੍ਰਦਾਨ ਕੀਤੀ ਜਾਂਦੀ ਸੀ ਜੋ ਕਿ ਹੁਣ ਉਸਨੂੰ ਇਨਕਾਰ ਕਰ ਦਿੱਤੀ ਗਈ ਹੈ।
ਹਾਈ ਕੋਰਟ ਨੇ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਲਈ ਸੂਚੀਬੱਧ ਕੀਤਾ ਹੈ।

 

Leave a Reply

Your email address will not be published. Required fields are marked *