Fri. Dec 8th, 2023


ਪਟਨਾ ਸਾਹਿਬ,  

ਉੱਘੇ ਸਮਾਜ ਸੇਵਕ ਅਤੇ ਸਤਿਕਾਰਤ ਸਿੱਖ ਹਸਤੀ ਸਵਰਗਵਾਸੀ ਗੁਰਦੀਪ ਸਿੰਘ ਭਾਟੀਆ ਦੇ ਅਕਾਲ ਚਲਾਣੇ ਕਰ ਜਾਣ ਉਪਰੰਤ ਓਹਨਾਂ ਦੇ ਸਪੁੱਤਰ ਸ ਹਰਪਾਲ ਸਿੰਘ ਭਾਟੀਆ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਬੋਰਡ ਦੇ ਐਸੋਸੀਏਟ ਮੈਂਬਰ ਅਤੇ ਮੱਧ ਪ੍ਰਦੇਸ਼ ਸੂਬੇ ਦਾ ਕਨਵੀਨਰ ਨਿਯੁੱਕਤ ਕੀਤਾ ਗਿਆ ਹੈ। ਸ ਹਰਪਾਲ ਸਿੰਘ ਭਾਟੀਆ ਨੇ ਆਪਣਾ ਨਿਯੁਕਤੀ ਪੱਤਰ ਜਾਰੀ ਕਰਦਿਆਂ ਕਿਹਾ ਕਿ ਉਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿੱਤ ਅਤੇ ਸਮੂਹ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦੇ ਹਨ ਜਿੰਨਾ ਨੇਂ ਓਹਨਾਂ ਨੂੰ ਗੁ ਪ੍ਰਬੰਧਕ ਕਮੇਟੀ ਦਾ ਐਸੋਸੀਏਟ ਮੈਂਬਰ ਅਤੇ ਮੱਧ ਪ੍ਰਦੇਸ਼ ਰਾਜ ਦਾ ਕਨਵੀਨਰ ਨਿਯੁਕਤ ਕਰਕੇਮਾਣਬਖਸ਼ਿਆਹੈ, ਇਸਦੇ ਨਾਲ ਓਹਨਾਂ ਨੇਂ ਪ੍ਰਧਾਨ ਸਾਹਿਬ ਅਤੇ ਸਮੂਹ ਮੈਂਬਰ ਸਾਹਿਬਾਂ ਨੂੰ ਭਰੋਸਾ ਦਿੱਤਾ ਕਿ ਪ੍ਰਬੰਧਕ ਕਮੇਟੀ ਵਲੋਂ ਉਹਨਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਓਹਨਾਂ ਕਿਹਾ ਕਿ ਓਹਨਾਂ ਦੇ ਪਿਤਾ ਸਵਰਗਵਾਸੀ ਸ ਗੁਰਦੀਪ ਸਿੰਘ ਭਾਟੀਆ ਜੀ ਨੇਂ ਆ ਜੀਵਨ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਤੇ ਚਲਦਿਆਂ ਸਿੱਖ ਕੌਮ ਦੀ ਚੜਦੀਕਲਾ ਲਈ ਕੰਮ ਕੀਤਾ ਹੈ ਅਤੇ ਉਹ ਵੀ ਅਪਣੇ ਪਿਤਾ ਦੇ ਪੂਰਨਿਆਂ ਤੇ ਚਲਦਿਆਂ ਸਦਾ ਕੌਮ ਦੀ ਚੜਦੀਕਲਾ ਲਈ ਕੰਮ ਕਰਨਗੇ। ਇਸ ਤੋਂ ਪਹਿਲਾਂ ਸ ਹਰਪਾਲ ਸਿੰਘ ਭਾਟੀਆ ਗੁ ਸਿੰਘ ਸਭਾ ਇੰਦੋਰ ਦੇ ਪ੍ਰਧਾਨ ਹਨ ਅਤੇ ਗੁ ਬੋਰਡ , ਤਖ਼ਤ ਸੱਚਖੰਡ ਸ੍ਰੀ ਹਜੂਰ ਸਹਿਬ ਨਾਂਦੇੜ ਦੇ ਮੈਂਬਰ ਹਨ ਅਤੇ ਲੰਬੇ ਸਮੇਂ ਤੋਂ ਧਰਮ ਪ੍ਰਚਾਰ ਅਤੇ ਪ੍ਰਸਾਰ ਲਈ ਸੂਬੇ ਵਿੱਚ ਬੇਅੰਤ ਉਪਰਾਲੇ ਕਰ ਰਹੇ ਹਨ ।

 

Leave a Reply

Your email address will not be published. Required fields are marked *