Sun. Mar 3rd, 2024


ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵਲੋ ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਦੇ ਖਿਲਾਫ ਬੰਨੀ ਇਨਕੁਆਇਰੀ ਕਮੇਟੀ ਬਾਰੇ ਮੀਡੀਆ ਵਿਖੇ ਦਿੱਤੇ ਗਏ ਬਿਆਨਾਂ ਬਾਰੇ ਬੋਲਦੇ ਹੋਏ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ” ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਹਲੋਂ ਦੇ ਬਿਆਨ ਪੜ੍ਹਕੇ ਬਹੁਤ ਹੈਰਾਨੀ ਹੋਈ ਕਿ ਤੁਸੀਂ ਪੁਲਿਸ ਦੀ ਤਾਕਤ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਕਬਿਜ਼ ਹੋਏ ਅਤੇ ਤੁਹਾਡੇ ਰਾਜ ਦੇ ਵਿਚ ਜੋ ਸਕੂਲਾਂ ਅਤੇ ਵਿਦਿਅਕ ਅਦਾਰਿਆ ਦਾ ਬੇੜਾਗਰਕ ਕੀਤਾ ਓਹਦਾ ਜਵਾਬ ਵੀ ਸੰਗਤ ਜਰੂਰ ਚਾਹੁੰਦੀ ਹੈ, ਤੁਸੀ ਲੱਖਾਂ ਰੁਪਈਆ ਖਰਚ ਕੇ 5 ਸਾਲ ਪਹਿਲਾਂ ਜਿਹੜਾ ਅੰਤਰਰਾਸ਼ਟਰੀ ਸੰਸਥਾ ਤੋਂ ਆਡਿਟ ਕਰਵਾਇਆ ਓਹਦੀ ਰਿਪੋਰਟ ਅੱਜ ਤਕ ਜਨਤਕ ਨਹੀਂ ਕੀਤੀ ਕਿਉਂਕਿ ਤੁਹਾਡੇ ਕਰੋੜਾਂ ਦੇ ਘਪਲੇ ਬਾਹਰ ਆ ਜਾਣੇ ਸੀ। ਪਰਮਜੀਤ ਸਿੰਘ ਰਾਣਾ (ਸਾਬਕਾ ਚੇਅਰਮੈਨ, ਧਰਮ ਪ੍ਰਚਾਰ ਦਿੱਲੀ ਕਮੇਟੀ) ਖਿਲਾਫ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜਦਕਿ ਇਸ ਮਾਮਲੇ ਦੀ ਸ਼ਿਕਾਇਤ ਖੁਦ ਪਰਮਜੀਤ ਸਿੰਘ ਰਾਣਾ ਨੇ ਥਾਣਾ ਨਾਰਥ ਅਵੇਨਿਓ ਦੇ ਵਿਚ ਦਿੱਤੀ ਸੀ ਅਤੇ ਉਸਦਾ ਨਿਪਟਾਰਾ ਵੀ ਹੋ ਚੁੱਕਿਆ ਹੈ।

ਸਰਦਾਰ ਹਰਵਿੰਦਰ ਸਰਨਾ ਨੇ ਇਹ ਵੀ ਕਿਹਾ “ਮੈਂ ਪ੍ਰਧਾਨ ਅਤੇ ਸਕੱਤਰ ਸਾਹਿਬ ਨੂੰ ਆਖਣਾ ਚਾਹੁੰਦਾ ਹਾਂ ਕਿ ਗੜੇ ਮੁਰਦੇ ਉਖਾੜਨ ਦੇ ਬਜਾਏ ਜਿਹੜੇ ਤੁਹਾਡੇ ਕਾਲੇ ਕਰਮਾਂ ਦੇ ਅਤੇ ਕਰਪਸ਼ਨ ਦੇ ਮੁਰਦੇ ਅੱਜ ਤੱਕ ਬਾਹਰ ਸੜਦੇ ਪਏ ਨੇ ਓਹਨਾ ਦੀਆਂ ਕਮੇਟੀਆਂ ਜਰੂਰ ਬਣਾਓ ਅਤੇ ਇਹ ਕਮੇਟੀਆਂ ਦੇ ਮੈਂਬਰ ਆਪਣੀ ਅਲੀ ਬਾਬਾ ਅਤੇ 40 ਚੋਰਾਂ ਵਾਲੀ ਮੰਡਲੀ ਚੋ ਨਹੀਂ ਹੋਣੇ ਚਾਹੀਦੇ ਬਲਕਿ ਨਿਰਪਖ ਹੋਣੇ ਚਾਹੀਦੇ ਨੇ । ਤੁਹਾਡੇ ਕਰਪਸ਼ਨ ਦੇ ਕਾਰਨਾਮਿਆਂ ਦੀ ਸੂਚੀ ਤੇ ਲੰਬੀ ਹੈ ਪਰ ਕੁਛ ਉਧਾਰਨ ਦੇ ਤੌਰ ਤੇ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ”।
• ਜਥੇਦਾਰ ਅਵਤਾਰ ਸਿੰਘ ਹਿੱਤ ਕਹਿੰਦਾ ਕਹਿੰਦਾ ਸਵਰਗਵਾਸ ਹੋ ਗਿਆ ਕਿ ਕਾਲਕਾ ਸਾਹਿਬ ਤੁਹਾਡੇ ਦਾਦੇ ਨੇ ਪੰਥ ਨਾਲ ਗਦਾਰੀ ਕਰਕੇ ਦਿੱਲੀ ‘ਚ ਸਰਬਤ ਖਾਲਸਾ ਬੁਲਾਇਆ ਸੀ ਅਤੇ ਉਸਦੇ 9 ਲੱਖ 44 ਹਜ਼ਾਰ ਦੇ ਨਾਜਾਇਜ਼ ਖਰਚੇ ਪਾਸ ਕਰਵਾਉਣ ਲਈ ਹਿੱਤ ਸਾਹਬ ਦੇ ਤਰਲੇ ਮਾਰਦਾ ਰਿਹਾ, ਉਮੀਦ ਹੈ ਇਹਦੀ ਵੀ ਇਨਕੁਆਰੀ ਜਰੂਰ ਕਰੋਗੇ।
• ਤੁਹਾਡੀ ਅਲੀ ਬਾਬਾ ਚਾਲੀ ਚੋਰ ਮੰਡਲੀ ਦੇ ਸਰਗਨਾ ਸਰਦਾਰ ਮਨਜਿੰਦਰ ਸਿੰਘ ਸਿਰਸਾ ਸਾਬਕਾ ਪ੍ਰਧਾਨ ਦੇ ਸਿੰਗਲ ਦਸਤਖਤਾਂ ਤੇ ਤਕਰੀਬਨ ਇਕ ਕਰੋੜ ਰੁਪਏ ਦਾ ਖਰਚਾ ਸ਼ਮੀਅਨਾ/ਟੈਂਟ ਆਦਿਕ ਤੇ ਪਾਸ ਕਰ ਦਿੱਤਾ ਸੀ, ਜਿਹੜਾ 25 ਲੱਖ ਤੋਂ ਵੀ ਘਟ ਦਾ ਕੰਮ ਸੀ ਉਮੀਦ ਹੈ ਕਿ ਇਸਦੇ ਉੱਤੇ ਕਾਰਵਾਈ ਜਰੂਰ ਕਰੋਗੇ।
• ਤੁਸੀ ਜਦੋਂ ਸਾਰੀ ਵਿਪਕਸ਼ ਦੇ ਮੈਂਬਰ ਗੁਰੂ ਘਰ ਚ 40 ਲੱਖ ਦੇ ਕਰੀਬ ਜਿਹੜਾ ਖਜਾਨੇ ਚੋ ਘਟ ਸੀ ਤੁਸੀ ਉਸ ਵਕਤ ਕੈਸ਼ ਰਜਿਸਟਰ ਵਿਖਾਉਣ ਤੀ ਇਨਕਾਰ ਕੀਤਾ ਅਤੇ ਦਫਤਰ ਤੋਂ ਕੈਸ਼ੀਅਰ ਨੂੰ ਲੇ ਕੇ ਫ਼ਰਾਰ ਹੋ ਗਏ ਉਮੀਦ ਹੈ ਇਸ ਲਈ ਵੀ ਜਰੂਰ ਕਮੇਟੀ ਤਿਆਰ ਕਰੋਗੇ।
• ਹਰਮੀਤ ਸਿੰਘ ਕਾਲਕਾ ਅਤੇ ਮਨਜਿੰਦਰ ਸਿਰਸਾ ਕੋਲ ਅੰਤ੍ਰਿੰਗ ਬੋਰਡ ਮੈਂਬਰ ਸਰਦਾਰ ਪਰਮਜੀਤ ਸਿੰਘ ਰਾਣਾ, ਕੁਲਵੰਤ ਸਿੰਘ ਬਾਠ, ਹਰਿੰਦਰਪਾਲ ਸਿੰਘ, ਜਤਿੰਦਰ ਸਾਹਨੀ, ਹਰਮਨਜੀਤ ਸਿੰਘ ਅਤੇ ਮਲਕਿੰਦਰ ਸਿੰਘ ਅੰਤ੍ਰਿੰਗ ਬੋਰਡ ਮੀਟਿੰਗਾਂ ਦੇ ਮਿੰਨਟ ਮੰਗਦੇ ਰਹੇ ਪਰ ਤੁਸੀ ਦੇਣ ਤੋਂ ਕਿਨਾਰਾ ਕਰ ਲਿਆ ਤਾਕਿ ਤੁਹਾਡੀਆਂ ਚੋਰੀਆਂ ਅਤੇ ਘੋਟਾਲੇ ਜਗ ਜਾਹਿਰ ਨਾ ਹੋ ਸਕਣ
• ਦਿੱਲੀ ਕਮੇਟੀ ਦੇ 4 ਖਾਲਸਾ ਕਾਲਜਾਂ ‘ਚ 150 ਦੇ ਕਰੀਬ ਭਰਤੀਆ ਹੋਇਆ ਸੀ, ਮਿਨੋਰਟੀ ਸਟੇਟਸ ਹੋਣ ਦੇ ਬਾਵਜੂਦ 90% ਗੈਰ ਸਿੱਖਾਂ ਨੂੰ ਨੌਕਰੀ ਦੇ ਕੇ, ਸਿੱਖਾਂ ਦੇ ਹੱਕ ਮਾਰੇ ਅਤੇ ਪੰਥ ਨਾਲ ਧ੍ਰੋਹ ਕਮਾਇਆ। ਇਹਦੇ ਵਿਚ ਵੀ ਲੱਖਾਂ ਦੇ ਘਪਲੇ ਕੀਤੇ ਅਤੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਚ ਲੱਗੇ ਰਹੇ।
• ਤੁਸੀ ਸੁਖੋ ਖਾਲਸਾ ਸਕੂਲ ਜੇਲ੍ਹ ਰੋੜ ਦੀ ਭਰਤੀ ਵਿੱਚ ਲੱਖਾਂ ਦਾ ਘੋਟਾਲਾ ਕਰਕੇ ਸਿੱਖਾਂ ਨੂੰ ਨੌਕਰੀਆਂ ਨਾ ਦੇਕੇ ਪੰਥ ਨਾਲ ਗਦਾਰੀ ਕੀਤੀ।
• ਤੁਸੀ ਕੇਂਦਰ ਸਰਕਾਰ ਤੋਂ ਕਰੋੜਾਂ ਦਾ ਫੰਡ ਲੈਕੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਦੇ ਪ੍ਰੋਗਰਾਮਾਂ ਵਿਚ ਜਿਥੇ ਮੋਟੀ ਕਰਪਸ਼ਨ ਕੀਤੀ ਉੱਥੇ ਹੀ “ਛਮਕ ਛਮਕ” ਤੇ ਅਸਲੀਲ ਨਾਚ ਕਰਵਾ ਕੇ ਮਰਿਆਦਾ ਦਾ ਬਹੁਤ ਵੱਡਾ ਘਾਣ ਕੀਤਾ।
• ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਅਤੇ ਹਰਗੋਬਿੰਦ ਇੰਕਲੇਵ ਵਿਖੇ ਮਨਜਿੰਦਰ ਸਿਰਸਾ ਅਤੇ ਜਸਮੈਨ ਸਿੰਘ ਨੋਨੀ ਵਲੋ ਜਿਮ ਅੰਦਰ ਹੋਏ ਘੋਟਾਲੇ ਬਾਰੇ ਵੀ ਕਮੇਟੀ ਜਰੂਰ ਬਣਾਓਗੇ।

ਇਹ ਮਾਮਲਿਆਂ ਬਾਰੇ ਦਸਦੇ ਹਰਵਿੰਦਰ ਸਿੰਘ ਸਰਨਾ ਨੇ ਕਿਹਾ “ਇਹ ਮੈਂ ਤੁਹਾਨੂੰ ਟ੍ਰੇਲਰ ਵਿਖਾਇਆ ਹੈ, ਪਿਚਰ ਤੋਂ ਅਭੀ ਬਾਕੀ ਹੈ, ਉਮੀਦ ਹੈ ਕਿ ਤੁਸੀ ਇਹਨਾਂ ਮੁੱਦਿਆਂ ਬਾਬਤ ਨਿਰਪਖ ਕਮੇਟੀਆਂ ਦਾ ਜਲਦ ਗਠਨ ਕਰੋਗੇ।
ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਨਾ ਤੁਸੀ ਕਿਸਾਨਾਂ ਦੇ , ਨਾ ਤੁਸੀ ਪੰਜਾਬ ਦੇ, ਨਾ ਤੁਸੀ ਪੰਜਾਬੀ ਦੇ, ਨਾ ਧਰਮ ਦੇ, ਨਾ ਪੰਥ ਦੇ, ਨਾ ਗੁਰੂ ਗ੍ਰੰਥ ਦੇ ਸਗੇ ਬਣ ਸਕੇ ਪਰ ਸੰਗਤ ਨੂੰ ਗੁੰਮਰਾਹ ਕਰਕੇ ਸੰਗਤ ਤੋਂ ਤਾਕਤ ਲੈਕੇ ਸਰਕਾਰਾਂ ਦੇ ਚਰਨਾਂ ਚ ਜਾ ਡਿੱਗੇ। ਦਿੱਲੀ ਦੀ ਸੰਗਤ ਆਉਣ ਵਾਲੇ ਸਮੇਂ ਅੰਦਰ ਇਹ ਕਾਰਨਾਮਿਆਂ ਦਾ ਹਿਸਾਬ ਵੀ ਕਰੇਗੀ ਅਤੇ ਬੰਨਦੀ ਸਜਾ ਵੀ ਦਏਗੀ।

Leave a Reply

Your email address will not be published. Required fields are marked *