ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਮੇਨ ਸਿੰਘ ਨੋਨੀ ਨੇ ਕਿਹਾ ਹੈ ਕਿ ਹਰਗੋਬਿੰਦ ਐਨਕਲੇਵ ਵਿਚ ਚਲ ਰਹੇ
ਕੰਪਿਊਟਰ ਸੈਂਟਰ ਦਾ ਹਿਸਾਬ ਹਰਮੀਤ ਸਿੰਘ ਕਾਲਕਾ ਪਿਛਲੇ ਇਕ ਸਾਲ ਤੋਂ ਵੇਖ ਰਹੇ ਸਨ ਜਦੋਂ ਕਿ ਸ਼ੂਟਿੰਗ ਰੇਂਜ ਵਿਚ ਆ ਕੇ ਉਹਨਾਂ ਖਿਲਾਫ ਉਸ ਦੀ ਸ਼ਲਾਘਾ ਕੀਤੀ ਤੇ ਉਸ ਦੇ ਉਦਘਾਟਨ ਲਈ ਵੱਡਾ ਸਮਾਗਮ ਕਰਨ ਦੀ ਗੱਲ ਆਖੀ ਸੀ।ਅੱਜ ਇਥੇ ਦਿੱਲੀ ਕਮੇਟੀ ਦੇ ਡੇਢ ਦਰਜਨ ਦੇ ਕਰੀਬ ਮੈਂਬਰਾਂ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਸਮੇਨ ਸਿੰਘ ਨੋਨੀ ਨੇ ਕਿਹਾ ਕਿ ਪੰਜਾਬੀ ਬਾਗ ਵਿਚ ਜਿਹੜੀ ਕੰਪਨੀ ਕੰਪਿਊਟਰ ਸੈਂਟਰ ਚਲਾ ਰਹੀ ਹੈ, ਉਹੀ ਕੰਪਨੀ ਹਰਿਗੋਬਿੰਦ ਐਨਕਲੇਵ ਵਿਚ ਸੈਂਟਰ ਚਲਾ ਰਹੀ ਹੈ ਤੇ ਇਸ ਸੈਂਟਰ ਨੁੰ ਖੋਲ੍ਹਣ
ਦਾ ਫੈਸਲਾ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਤੇ ਕੁਲਵੰਤ ਸਿੰਘ ਬਾਠ ਦੀ ਸ਼ਮੁਲੀਅਤ ਵਾਲੀ ਮੀਟਿੰਗ ਵਿਚ ਹੀ ਲਿਆ ਗਿਆ ਸੀ।ਸ. ਨੋਨੀ ਨੇ ਦੱਸਿਆ ਕਿ ਪੰਜਾਬੀ ਬਾਗ ਸੈਂਟਰ ਵਿਚ ਸ. ਕਾਲਕਾ ਅਕਸਰ ਆਉਂਦੇ ਜਾਂਦੇ ਹਨ ਜਦੋਂ ਕਿ ਹਰਿਗੋਬਿੰਦ ਐਨਕਲੇਵ ਦੇ
ਸੈਂਟਰ ਦਾ ਹਿਸਾਬ ਪਿਛਲੇ ਇਕ ਸਾਲ ਤੋਂ ਹਰ ਮਹੀਨੇ ਵੇਖਦੇ ਰਹੇ ਹਨ। ਉਹਨਾਂ ਕਿਹਾ ਕਿ ਸ. ਕਾਲਕਾ ਕੋਲ ਹੀ ਕੰਪਨੀ ਨਾਲ ਹੋਇਆ ਐਗਰੀਮੈਂਟ ਵੀ ਪਿਆ ਹੈ। ਉਹਨਾਂ ਨੇ ਸ. ਕਾਲਕਾ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਮਾਮਲੇ ਵਿਚ ਐਫ.ਆਈ.ਆਰ ਦਰਜ ਕਰਵਾ ਕੇ ਵਿਖਾਉਣ।ਉਹਨਾਂ ਕਿਹਾ ਕਿ ਇਸ ਮਾਮਲੇ ਦਾ ਸਾਰਾ ਸੱਚ ਇਸਦੀ ਜਾਂਚ ਵਿਚ ਸਾਹਮਣੇ ਆ ਜਾਵੇਗਾ।ਉਹਨਾਂ ਦੱਸਿਆ ਕਿ ਸ. ਕਾਲਕਾ ਨੇ ਉਹਨਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਪ੍ਰਧਾਨਗੀ ਦੀ ਚੋਣ ਵਿਚ ਮੈਂ ਉਹਨਾਂ ਨੂੰ ਵੋਟ ਨਾ ਪਾਈ ਤਾਂ ਇਸਦੇ ਗੰਭੀਰ ਨਤੀਜੇ ਨਿਕਲਣਗੇ। ਉਹਨਾਂ ਕਿਹਾ ਕਿ ਅੱਜ ਸ. ਕਾਲਕਾ ਨੇ ਉਹਨਾਂ ਨਾਲ ਸਾਂਝ ਪਾ ਲਈ ਹੈ ਜਿਹਨਾਂ ਨੂੰ ਉਹ ਆਪ ਗੋਲਕ ਚੋਰ ਆਖਦੇ ਸਨ ਤੇ ਕਹਿੰਦੇ ਸਨ ਕਿ ਸ਼ੁਕਰ ਹੈ ਗੰਦ ਕਮੇਟੀ ਵਿਚੋਂ ਨਿਕਲਿਆ।ਉਹਨਾਂ ਕਿਹਾ ਕਿ ਜੇਕਰ ਅੱਜ ਸ. ਕਾਲਕਾ ਹਰਿਗੋਬਿੰਦ ਐਨਕਲੇਵ ਵਿਚ ਚਲ ਰਹੇ ਕੰਪਿਊਟਰ ਸੈਂਟਰ ਤੇ ਸ਼ੂਟਿੰਗ ਰੇਂਜ ਨੁੰ ਘੁਟਾਲਾ ਦੱਸ ਰਹੇ ਹਨ ਤਾਂ ਇਸ ਘੁਟਾਲੇ ਦੇ ਮਾਸਟਰਮਾਈਂਡ ਉਹ ਆਪ ਹਨ।ਉਹਨਾਂ ਕਿਹਾ ਕਿ ਬੇਸ਼ੱਕ ਸ. ਕਾਲਕਾ ਅੱਜ ਇਹ ਆਖ ਰਹੇ ਹਨ ਕਿ ਅਸੀਂ ਭਾਜਪਾ ਦੀ ਕਮੇਟੀ ਨਹੀਂ ਬਣ ਦਿਆਂਗੇ
ਜਦੋਂ ਕਿ ਅਸਲੀਅਤ ਇਹ ਹੈ ਕਿ ਉਹਨਾਂ ਦੀ ਆਪਣੀ ਸੁਪਤਨੀ ਭਾਜਪਾ ਦੀ ਕੌਂਸਲਰ ਹੈ ਜਿਸ ਨੇ
ਹੁਣ ਤੱਕ ਅਸਤੀਫਾ ਨਹੀਂ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਕਮੇਟੀ ਮੈਂਬਰ ਮਹਿੰਦਰਪਾਲ ਸਿੰਘ ਚੱਢਾ, ਜਗਦੀਪ ਸਿੰਘ ਕਾਹਲੋਂ, ਸਰਵਜੀਤ ਸਿੰਘ ਵਿਰਕ, ਸੁਖਬੀਰ ਸਿੰਘ ਕਾਲੜਾ, ਰਮਿੰਦਰ ਸਿੰਘ ਸਵੀਟਾ, ਸਤਿੰਦਰਪਾਲ ਸਿੰਘ ਨਾਗੀ, ਆਤਮਾ ਸਿੰਘ ਲੁਬਾਣਾ,
ਗੁਰਮੀਤ ਸਿੰਘ ਬਿੱਲੂ, ਭੁਪਿੰਦਰ ਸਿੰਘ ਗਿੰਨੀ, ਸਮਾਰਟੀ ਚੱਢਾ, ਰਮਨਦੀਪ ਸਿੰਘ ਥਾਪਰ,
ਰਾਜਿੰਦਰ ਸਿੰਘ, ਪਰਮਿੰਦਰ ਸਿੰਘ ਲੱਕੀ ਅਤੇੇ ਸਾਬਕਾ ਮੈਂਬਰ ਕੁਲਦੀਪ ਸਿੰਘ ਸਾਹਨੀ ਤੇ
ਮਨਜੀਤ ਸਿੰਘ ਔਲਖ ਵੀ ਮੌਜੂਦ ਸਨ।