ਨਵੀਂ ਦਿੱਲੀ -ਡੀਐਸਜੀਐਮਸੀ ਆਪਣੀਆਂ ਵਿਵਾਦਪੂਰਨ ਪ੍ਰਬੰਧਨ ਨੀਤੀਆਂ ਕਰਕੇ ਵਿਰੋਧੀਆਂ ਦੇ ਘੇਰੇ ਵਿੱਚ ਹੈ। ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸੱਕਤਰ ਹਰਵਿੰਦਰ ਸਿੰਘ ਸਰਨਾ ਨੇ ਇਕ ਪ੍ਰੈਸ ਕਾਨਫਰੰਸ ਕਰਦਿਆਂ ਗੁਰਦੁਆਰਾ ਕਮੇਟੀ ਦੀ ਨਿੰਦਾ ਕੀਤੀ ਅਤੇ ਕਈ ਪ੍ਰਸ਼ਨ ਕਮੇਟੀ ਦੇ ਸਾਹਮਣੇ ਰੱਖੇ।
ਸਰਨਾ ਦੇ ਅਨੁਸਾਰ ਡੀਐਸਜੀਐਮਸੀ ਦੇ ਵਿੱਤੀ ਰਿਕਾਰਡਾਂ ਨੂੰ ਡੀਲਾਈਟ ਵਰਗੀ ਵੱਡੀ ਕੰਪਨੀ ਦੁਆਰਾ ਆਡਿਟ ਕੀਤੇ ਜਾਣ ਦੇ ਬਾਵਜੂਦ ਸੰਗਤ ਦੇ ਸਾਹਮਣੇ ਕਿਉਂ ਨਹੀਂ ਪੇਸ਼ ਕੀਤਾ ਜਾ ਰਿਹਾ ਹੈ । ਉਨ੍ਹਾਂ ਅਨੁਸਾਰ ਆਡਿਟ ਕਰਵਾਉਣ ਲਈ ਤਕਰੀਬਨ 50 ਲੱਖ ਰੁਪਏ ਖਰਚ ਕੀਤੇ ਗਏ ਸਨ ਪਰ ਉਸ ਦੇ ਰਿਕਾਰਡ ਅਜੇ ਸਾਹਮਣੇ ਨਹੀਂ ਆ ਰਹੇ ਹਨ। ਮਨਜਿੰਦਰ ਸਿੰਘ ਸਿਰਸਾ ਅਤੇ ਬਾਦਲ ਦਲ ਦੇ ਹਰਮੀਤ ਸਿੰਘ ਕਾਲਕਾ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ “ਡੀਐਸਜੀਐਮਸੀ ਦੇ ਮੁਖੀ ਅਤੇ ਜਨਰਲ ਸੱਕਤਰ ਦੇ ਲਗਭਗ ਬਰਾਬਰ ਅਧਿਕਾਰ ਹਨ। ਅੱਜ ਦਿੱਲੀ ਦੀਆਂ ਸਿੱਖ ਸੰਸਥਾਵਾਂ ਦੀ ਹਾਲਤ ਖਸਤਾ ਹਾਲਤ ਵਿੱਚ ਹੈ। ਕਰਮਚਾਰੀਆਂ ਨੂੰ ਤਨਖਾਵਾਹਾਂ ਦੀ ਅਦਾਇਗੀ ਨਹੀਂ ਮਿਲ ਰਹੀ। ਬਾਲਾ ਸਾਹਿਬ ਹਸਪਤਾਲ ਜੋ ਅਸੀਂ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰਕੇ ਦਿੱਤਾ ਸੀ, ਜਿੱਥੇ ਸਿਰਫ ਮਸ਼ੀਨਾਂ ਹੀ ਹੋਣੀਆਂ ਚਾਹੀਦੀਆਂ ਹਨ ਅਤੇ ਜਿਹੜਾ ਹਸਪਤਾਲ 4 ਸਾਲ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਸੀ, ਉਹ ਅੱਜ ਤੱਕ ਵਿਚਾਲੇ ਵਿਚ ਫਸਿਆ ਹੋਇਆ ਹੈ। ਇਹ ਸਾਰੇ ਘੋਰ ਭ੍ਰਿਸ਼ਟਾਚਾਰ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਬਾਰੇ ਸਭ ਕੁਝ ਪਤਾ ਹੈ। ਹੁਣ ਉਨ੍ਹਾਂ ਨੂੰ ਸੰਗਤ ਦੇ ਸਾਮ੍ਹਣੇ ਜੁਆਬਦੇਹੀ ਲਈ ਆਉਣਾ ਪਏਗਾ। “
ਡੀਐਸਜੀਐਮਸੀ ਦੇ ਸਾਬਕਾ ਮੁਖੀ ਨੇ ਦਾਅਵਾ ਕੀਤਾ ਕਿ ਬਾਦਲ ਦਲ ਦੇ ਸਮੇਂ ਦੌਰਾਨ ਸਿੱਖੀ ਦੀ ਮਰਿਆਦਾਵਾ ਨੂੰ ਭਾਰੀ ਠੇਸ ਪਹੁੰਚ ਰਹੀ ਹੈ ਅਤੇ ਉਨ੍ਹਾਂ ਨੇ ਇਸਨੂੰ ਸਿੱਖ ਇਤਿਹਾਸ ਵਿਚ ਕਾਲਾ ਚੈਪਟਰ ਕਿਹਾ ।

 

Leave a Reply

Your email address will not be published. Required fields are marked *