ਦਾਦੂ ਸਾਹਿਬ, ਹਰਿਆਣਾ: ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 10 ਨਵੇਂ ਨਿਯੁਕਤ ਕੀਤੇ ਮੈਂਬਰਾਂ ਵਿਚੋਂ ਉੱਘੇ ਕਾਰੋਬਾਰੀ ਸ੍ਰੀ ਮਲਕੀਤ ਸਿੰਘ ਗੁਰਾਇਆ ਪਾਣੀਪਤ, ਸ੍ਰੀ ਗੁਰਪ੍ਰਸਾਦ ਸਿੰਘ ਮਲਿਕ ਅਮਰੋਕ ਕੰਪਨੀ ਫਰੀਦਾਬਾਦ, ਸ੍ਰੀ ਪਲਵਿੰਦਰ ਸਿੰਘ ਗੁਰਾਇਆ ਬਰਸ਼ਮ ਕਰਨਾਲ ਅਤੇ ਸ੍ਰੀ ਗੁਰਪਾਲ ਸਿੰਘ ਗੋਰਾ ਪ੍ਰਧਾਨ ਗੁਰਦੁਆਰਾ ਸ੍ਰੀ ਨਵ ਨਿਯੁਕਤ ਮੈਂਬਰ ਆਪਣੇ ਸਾਥੀਆਂ ਸਮੇਤ ਗੁਰੂ ਸਿੰਘ ਸਭਾ ਏਲਨਾਬਾਦ ਗੁਰਦੁਆਰਾ ਦਾਦੂ ਸਾਹਿਬ ਵਿਖੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦਾ ਧੰਨਵਾਦ ਕਰਨ ਲਈ ਪਹੁੰਚੇ ਅਤੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਭਾਏ ਧਾਰਮਿਕ ਸੇਵਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਅਤੇ ਵਾਤਾਵਰਣ ਦੀ ਸਵੱਛਤਾ ਲਈ ਦਰੱਖਤ ਲਾਉਣਾ ਜਲਦੀ ਹੀ ਹਰਿਆਣਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁਰੂ ਕੀਤਾ ਜਾਵੇਗਾ। ਜਸਵੀਰ ਸਿੰਘ ਭਾਟੀ, ਸ.ਜਗਤਾਰ ਸਿੰਘ ਤਾਰੀ, ਸ: ਸੋਹਣ ਸਿੰਘ ਗਰੇਵਾਲ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੀਪ ਸਿੰਘ ਗੁਰਾਇਆ, ਜਤਿੰਦਰ ਸਿੰਘ ਖਾਲਸਾ ਫਰੀਦਾਬਾਦ, ਪ੍ਰਿਤਪਾਲ ਸਿੰਘ ਆਹਲੂਵਾਲੀਆ, ਇੰਦਰਜੀਤ ਸਿੰਘ ਛਾਬੜਾ, ਰਣਬੀਰ ਸਿੰਘ ਭਾਟੀਆ ਦਿੱਲੀ, ਜਸਵਿੰਦਰ ਸਿੰਘ ਫਰੀਦਾਬਾਦ ਹਰਮਨਪ੍ਰੀਤ ਸਿੰਘ ਗ੍ਰੰਥੀ ਏਲਨਾਬਾਦ, ਪਵਨ ਸਿੰਘ ਖੋਖਰ ਵੀ ਮੌਜੂਦ ਸਨ


Courtesy: kaumimarg

Leave a Reply

Your email address will not be published. Required fields are marked *