ਨਵੀਂ ਦਿੱਲੀ, – ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਵਿੱਚ ਕਿਸਾਨ ਨੇਤਾਵਾਂ ਨੇ ਕਿਹਾ ਕਿ ਅੱਜ ਗਾਜੀਪੁਰ ਸਰਹੱਦ ਦੇ ਵਿਰੋਧ ਸਥਾਨ ਵਿਖੇ ਸਾਡੇ ਪ੍ਰੈਸ ਅਸਥਾਨ ਵਿੱਚ ਬਹੁਤ ਹੀ ਨਿੰਦਣਯੋਗ ਘਟਨਾਵਾਂ ਸਾਹਮਣੇ ਆਈਆਂ ਹਨ, ਜਿਥੇ ਭਾਜਪਾ-ਆਰਐਸਐਸ ਦੇ ਗੁੰਡਿਆਂ ਨੇ ਆਪਣੀ ਨਿਰਾਸ਼ਾ ਤੋਂ, ਸ਼ਾਂਤੀ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਲਈ ਗੰਦੇ ਅਤੇ ਨਫ਼ਰਤ ਭਰੀਆਂ ਚਾਲਾਂ ਦਾ ਇਸਤਮਾਲ ਕੀਤਾ।
ਅੱਜ ਹਰਿਆਣਾ ਦੇ ਮੁੱਖ ਮੰਤਰੀ ਐਮ ਐਲ ਖੱਟਰ ਨੇ ਵੀ ਕਿਸਾਨ ਅੰਦੋਲਨ ਖਿਲਾਫ ਬਹੁਤ ਹੀ ਅਪਮਾਨਜਨਕ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੇ “ਕਿਸਾਨ ਸ਼ਬਦ ਨੂੰ ਢਾਹ ਲਗਾਈਹੈ ਕਿ ਓਥੇ ਔਰਤਾਂ ਦੀ ਇੱਜ਼ਤ ਖੋਹ ਲਈ ਜਾ ਰਹੀ ਹੈ, ਕਤਲ ਹੋ ਰਹੇ ਹਨ ਅਤੇ ਸੜਕਾਂ ਜਾਮ ਕੀਤੀਆਂ ਜਾ ਰਹੀਆਂ ਹਨ”।
ਬਲਬੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚਦੁਨੀ, ਹਨਨ ਮੋਲ੍ਹਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਣ, ਸ਼ਿਵਕੁਮਾਰ ਸ਼ਰਮਾ (ਕੱਕਾ ਜੀ), ਯੁੱਧਵੀਰ ਸਿੰਘ, ਯੋਗੇਂਦਰ ਯਾਦਵ ਨੇ ਕਿਹਾ ਕਿ ਇਕ ਰਾਜ ਸਰਕਾਰ ਦੇ ਮੁੱਖ ਮੰਤਰੀ ਦੇ ਇਨ੍ਹਾਂ ਬਿਆਨਾਂ ਦੀ ਸੰਯੁਕਤ ਕਿਸਾਨ ਮੋਰਚਾ ਸਖਤ ਨਿੰਦਾ ਕਰਦਾ ਹੈ । “ਇਹ ਸਪੱਸ਼ਟ ਹੈ ਕਿ ਇਹ ਪ੍ਰਦਰਸ਼ਨ ਬੀਜੇਪੀ-ਆਰਐਸਐਸ ਵੱਲੋਂ ਹਮਲੇ ਕਰਨ, ਬਦਨਾਮ ਕਰਨ ਅਤੇ ਪ੍ਰਦਰਸ਼ਨਾਂ ਨੂੰ ਭੰਗ ਕਰਨ ਦੀ ਇੱਕ ਯੋਜਨਾਬੱਧ ਕੋਸ਼ਿਸ਼ ਹੈ ਅਤੇ ਉਹ ਕਿਸਾਨੀ ਲਹਿਰ ਦੀ ਵੱਧ ਰਹੀ ਤਾਕਤ ਤੋਂ ਡਰਦੇ ਹਨ।

 

Leave a Reply

Your email address will not be published. Required fields are marked *