ਚੰਡੀਗੜ੍ਹ – ਹਰਿਆਣਾ ਰੈਡਕ੍ਰਾਸ ਸੋਸਾਇਟੀ ਕੋਰੋਨਾ ਮਹਾਮਾਰੀ ਦੇ ਸੰਕਟ ਦੇ ਇਸ ਸਮੇਂ ਵਿਚ ਸੂਬੇ ਦੇ ਲੋਕਾਂ ਦੀ ਹਰ ਸੰਭਵ ਮਦਦ ਲਈ ਪੂਰੀ ਤਰ੍ਹਾ ਤਿਆਰ ਹਨ।

            ਇਹ ਗਲ ਹਰਿਆਣਾ ਦੇ ਰਾਜਪਾਲ ਸ੍ਰੀ ਸਤਅਦੇਵ ਨਰਾਇਣ ਆਰਿਆ,  ਜੋ ਹਰਿਆਣਾ ਰੈਡਕ੍ਰਾਸ ਸੋਸਾਇਟੀ ਦੇ ਚੇਅਰਮੈਨ ਵੀ ਹਨ,  ਨੇ ਅੱਜ ਇੱਥੇ ਹਰਿਆਣਾ ਰਾਜਭਵਨ ਵਿਚ ਫਰੀਦਾਬਾਦ ਵਿਚ ਭਾਰਤੀ ਰੈਡਕ੍ਰਾਸ ਸੋਸਾਇਟੀ ਤੇ ਭਾਰਤ ਵਿਕਾਸ ਪਰਿਸ਼ਦ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ 75 ਬੈਡ ਦੇ ਕੋਵਿਡ ਹਸਪਤਾਲ ਦਾ ਵਰਚੂਅਲ ਉਦਘਾਟਨ ਕਰਨ ਬਾਅਦ ਕਹੀ।

            ਉਨ੍ਹਾਂ ਨੇ ਵਿਸ਼ਵ ਰੈਡਕ੍ਰਾਸ ਦਿਵਸ ਦੇ ਮੌਕੇ ਤੇ ਅੱਜ ਰਾਜ ਭਵਨ ਵਿਚ ਰੈਡਕ੍ਰਾਸ ਸੰਸਥਾਪਕ ਹੈਨਰੀ ਡਿਯੁਨਾ ਦੀ ਪ੍ਰਤਿਮਾ ਤੇ ਮਾਲਾ ਅਰਪਣ ਵੀ ਕੀਤਾ। ਨਾਲ ਹੀ,  ਉਨ੍ਹਾਂ ਨੇ ਭਾਰਤੀ ਰੈਡਕ੍ਰਾਸ ਸੋਸਾਇਟੀ (ਹਰਿਆਣਾ ਰਾਜ ਸ਼ਾਖਾ) ਅਤੇ ਸੈਂਟ ਜਾਨ ਐਂਬੂਲੈਂਸ ਦੀ ਗੋਲਡਨ ਜੈਯੰਤੀ ਤੇ ਦੋ ਕਿਤਾਬਾਂ ਜਰਨੀ ਆਫ 50 ਇਅਰਸ ਰੈਡ ਕ੍ਰਾਸ ਅਤੇ ਜਰਨੀ ਆਫ 50 ਈਅਰਸ-ਸੈਂਟ ਜਾਨ ਦੀ ਘੁੰਡ ਚੁਕਾਈ ਵੀ ਕੀਤੀ।

            ਉਨ੍ਹਾਂ ਨੇ ਭਾਰਤੀ ਰੈਡਕ੍ਰਾਸ ਸੋਸਾਇਟੀ (ਹਰਿਆਣਾ ਰਾਜ ਸ਼ਾਖਾ) ਅਤੇ ਸੈਂਟ ਜਾਨ ਐਂਬੂਲੈਂਸ ਦੀ ਗੋਲਡਨ ਜੈਯੰਤੀ ਤੇ ਸੂਬਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਅਪੀਲ ਕੀਤੀ ਕਿ ਸੰਕਟ ਦੇ ਇਸ ਸਮੇਂ ਵਿਚ ਇਸ ਮਹਾਮਾਰੀ ਨਾਲ ਲੜਨ ਵਿਚ ਇੰਨ੍ਹਾਂ ਸੰਸਥਾਨਾਂ ਦੇ ਵਫਾਦਾਰ ਸਵੈ ਸੇਵਕਾਂ ਦਾ ਸਹਿਯੋਗ ਕਰਨ ਅਤੇ ਚੌਕਸੀ ਨਾਲ ਆਪਣਾ ਬਚਾਅ ਵੀ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਚਨੌਤੀਪੂਰਣ ਸਮੇਂ ਵਿਚ ਇਹ ਸੰਸਥਾ ਲਗਾਤਾਰ ਮਾਨਵਸੇਵਾ ਦੇ ਕੰਮਾਂ ਦੇ ਲਈ ਯਤਨਸ਼ੀਲ ਹਨ।

            ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰੈਡਕ੍ਰਾਸ ਸੋਸਾਇਟੀ ਨੇ ਭਾਰਤੀ ਰੈਡਕ੍ਰਾਸ ਸੋਸਾਇਟੀ ਤੋਂ 250 ਆਕਸੀਜਨ ਕੰਸੰਟ੍ਰੇਟਰ ਦੀ ਮੰਗ ਕੀਤੀ ਹੈ,  ਜਿਸ ਵਿੱਚੋਂ 40 ਕੰਸੰਟ੍ਰੇਟਰ ਹਰਿਆਣਾ ਨੁੰ ਮਿਲ ਚੁੱਕੇ ਹਨ,  ਜਿਸ ਨਾਲ ਮਰੀਜਾਂ ਨੂੰ ਬਹੁਤ ਮਦਦ ਮਿਲੀ ਹੈ। ਬਾਕੀ ਆਕਸੀਜਨ ਕੰਸੰਟ੍ਰੇਟਰ ਆਉਣ ਤੇ ਸਾਰੇ ਜਿਲ੍ਹਿਆਂ ਵਿਚ ਇੰਨ੍ਹਾਂ ਦਾ ਵੰਡ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੋਸਾਇਟੀ ਵੱਲੋਂ ਖੂਨ ਅਤੇ ਖੂਨ ਪਲਾਜਮਾ ਦੀ ਵੱਧਦੀ ਮੰਗ ਨੂੰ ਮੱਦੇਨਜਰ ਰੱਖਦੇ ਹੋਏ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿਚ ਜਰੂਰਤਮੰਦ ਮਰੀਜਾਂ ਦੇ ਲਈ ਭਾਰਤ ਵਿਕਾਸ ਪਰਿਸ਼ਦ ਵੱਲੋਂ ਵੀ ਆਕਸੀਜਨ ਸਿਲੇਂਡਰ ਉਪਲਬਧ ਕਰਵਾਏ ਗਏ ਹਨ।

            ਰਾਜਪਾਲ ਸ੍ਰੀ ਸਤਅਦੇਵ ਨਰਾਇਣ ਆਰਿਆ ਨੇ ਭਾਰਤੀ ਰੈਡਕ੍ਰਾਸ ਸੋਸਾਇਟੀ ਦੇ ਮਹਾਸੱਕਰ ਆਰਕੇ ਜੈਨ,  ਭਾਰਤ ਵਿਕਾਸ ਪਰਿਸ਼ਦ ਤੇ ਹਰਿਆਣਾ ਰੈਡਕ੍ਰਾਸ ਸੋਸਾਇਟੀ ਦੀ ਵਾੲਸ ਚੇਅਰਮੈਨ ਸੁਸ਼ਮਾ ਗੁਪਤਾ ਦਾ ਧੰਨਵਾਦ ਪ੍ਰਗਟਾਇਆ। ਇਸ ਮੌਕੇ ਤੇ ਆਰਕੇ ਜੈਨ ਤੇ ਡੀਆਰ ਸ਼ਰਮਾ ਨੇ ਕੋਵਿਡ ਸੰਕ੍ਰਮਣ ਦੇ ਬਚਾਅ ਵਿਚ ਕਮੇਟੀ ਵੱਲੋਂ ਕੀਤੇ ਗਏ ਕੰਮਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ।

 


Courtesy: kaumimarg

Leave a Reply

Your email address will not be published. Required fields are marked *