Fri. Mar 1st, 2024


ਚੰਡੀਗੜ੍ਹ- ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿਗਿਆਨ ਤੇ ਤਕਨਾਲੋਜੀ ਦੀ ਸਿਖਿਆ ਨੂੰ ਪ੍ਰੋਤਸਾਹਿਤ ਦੇਣ ਲਈ ਵਚਨਬੱਧ ਹੈ| ਨਵੇਂ ਵਿਗਿਆਨਕ ਸੋਧ ਨਵਾਚਾਰ ਨੂੰ ਪ੍ਰੋਤਸਾਹਿਤ ਦੇਣ ਲਈ ਹਰਿਆਣਾ ਸਰਕਾਰ ਫਰੀਦਾਬਾਦ ਜਾਂ ਗੁਰੂਗ੍ਰਾਮ ਜਿਲ੍ਹਿਆਂ ਵਿਚੋਂ ਇਕ ਵਿਚ 50 ਏਕੜ ਵਿਚ ਸਾਇੰਸ ਸਿਟੀ ਦੀ ਸਥਾਪਨਾ ਕਰੇਗੀ| ਇਸ ਲਈ ਜਮੀਨ ਦੀ ਭਾਲ ਕੀਤੀ ਜਾ ਰਹੀ ਹੈ| ਮੁੱਖ ਮੰਤਰੀ ਮਨੋਹਰ ਲਾਲ ਅੱਜ ਥਿਸਟੀ ਬਾਇਓਟੈਕ ਸੰਸਥਾਨ ਦੇ 9ਵੇਂ ਭਾਰਤ ਕੌਮਾਂਤਰੀ ਵਿਗਿਆਨ ਸੰਮੇਨਲ ਦੇ ਸਮਾਪਨ ਮੌਕੇ ‘ਤੇ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੁੰਦੇ ਹੋਏ ਬੋਲ ਰਹੇ ਸਨ|

            ਉਨ੍ਹਾਂ ਕਿਹਾ ਕਿ ਅੱਜ ਇਸ 8ਵੇਂ ਵਿਗਿਆਨ ਸੰਮੇਲਨ ਦੀ ਮੇਜਬਾਨੀ ਕਰਨ ਦਾ ਮੌਕਾ ਹਰਿਆਣਾ ਨੂੰ ਮਿਲਿਆ ਹੈ| ਪ੍ਰੋਗ੍ਰਾਮ ਦੇ ਸਫਲ ਆਯੋਜਨ ਲਈ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਵਿਗਿਆਨ ਸੰਮੇਲਨ ਵਿਚ ਵਿਦਿਆਰਥੀ,  ਅਧਿਆਪਕ,  ਸੋਧਕਰਤਾ,  ਵਿਗਿਆਨੀ,  ਉਦਮੀ,  ਸਿਖਿਆ ਮਾਹਿਰ,  ਸਟਾਟਅਪ ਅਤੇ ਕੌਮਾਂਤਰੀ ਨੁਮਾਇੰਦੇ ਨੇ ਹਿੱਸੇਦਾਰੀ ਕੀਤੀ| ਇਹ ਸਾਰੇ ਵਧਾਈ ਦੇ ਪਾਤਰ ਹਨ|

            ਉਨ੍ਹਾਂ ਕਿਹਾ ਕਿ ਇਹ ਵਿਗਿਆਨ ਸੰਮੇਲਨ ਵਿਗਿਆਨ ਅਤੇ ਤਕਨਾਲਜੋਜੀ ਖੇਤਰ ਵਿਚ ਭਾਰਤ ਦੀ ਉਪਲੱਧੀਆਂ ਨੂੰ ਜਾਹਿਰ ਕਰਨ ਅਤੇ ਵਿਗਿਆਨ ਤੇ ਤਕਨਾਲੋਜੀ ਨਾਲ ਜੁੜੇ ਵੱਖ-ਵੱਖ ਲੋਕਾਂ ਵਿਚਕਾਰ ਗਿਆਨ ਦੇ ਅਦਾਨ-ਪ੍ਰਦਾਨ ਤੇ ਸੋਚਣ ਲਈ ਇਕ ਮੰਚ ਮਹੁੱਇਆ ਕਰਵਾਉਂਦਾ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਗਿਆਨ ਪ੍ਰਤੀ ਸਪਰਪਣ ਨੂੰ ਜਾਹਿਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੈ-ਜਵਾਨ,  ਜੈ-ਕਿਸਾਨ,  ਜੈ-ਵਿਗਿਆਨ ਅਤੇ ਜੈ-ਅਨੁਸੰਧਾਨ ਦਾ ਮੰਤਰ ਦੇਕੇ ਭਾਰਤ ਨੂੰ ਅੱਗੇ ਵੱਧਾਉਣ ਲਈ ਨਵੀਂ ਦਿਸ਼ਾ ਦਿੱਤੀ ਹੈ|

            ਉਨ੍ਹਾਂ ਨੇ ਵਿਗਿਆਨ ਨੂੰ ਲੈਬ ਤੋਂ ਬਾਹਰ ਨਿਕਲਕੇ ਜਮੀਨੀ ਪੱਧਰ ‘ਤੇ ਪਹੁੰਚਾਉਣ ਦੇ ਢੰਗਾਂ ਨੂੰ ਲੱਭਣ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਅੱਜ ਲੋਕਲ ਸਮੱਸਿਆਵਾਂ ‘ਤੇ ਸੋਧ ਕਰਕੇ ਉਨ੍ਹਾਂ ਦਾ ਹਲ ਕਰਨ ਦੀ ਲੋਂੜ ਹੈ| ਇਸ ਤਰ੍ਹਾਂ ਦੇ ਵਿਗਿਆਨ ਉਤਸਵ ਖੋਜ ਮਨ ਦੇ ਵਿਜਨ ਨੂੰ ਸਾਕਾਰ ਕਰਦੇ ਹਨ ਅਤੇ ਨਾਲ ਹੀ ਨੌਜੁਆਨਾਂ ਵਿਚ ਇਕ ਨਵੀਂ ਊਰਜਾ,  ਇਕ ਨਵੇਂ ਨਜ਼ਰਿਏ ਦਾ ਸੰਚਾਰ ਕਰਦੇ ਹੋਏ ਉਨ੍ਹਾਂ ਨੂੰ ਦੇਸ਼ ਨਿਰਮਾਣ ਦੇ ਕੰਮਾਂ ਵਿਚ ਮੋਹਰੀ ਹੋਣ ਲਈ ਪ੍ਰੇਰਿਤ ਵੀ ਕਰਦੇ ਹਨ|

            ਮੁੱਖ ਮੰਤਰੀ ਮਨੋਰ ਲਾਲ ਨੇ ਕਿਹਾ ਕਿ ਇਹ ਸੰਮੇਲਨ ਦੇਸ਼ ਦਾ ਸੱਭ ਤੋਂ ਵੱਡਾ ਵਿਗਿਆਨ ਸੰਮੇਲਨ ਹੈ| ਇਸ ਸੰਮੇਲਨ ਦਾ ਮੰਤਵ ਖੁਸ਼ਹਾਲ ਭਾਰਤ ਦੀ ਤਰੱਕੀ ਲਈ ਵਿਗਿਆਨ,  ਤਕਨਾਲੋਜੀ ਅਤੇ ਨਵਾਚਾਰ ਵਿਚ ਰਚਨਾਤਮਕਤਾ ਨੂੰ ਪ੍ਰੋਤਸਾਹਿਤ ਕਰਨਾ ਅਤੇ ਵਿਆਪਕ ਪੱਧਰ ‘ਤੇ ਲੋਕਾਂ ਨੂੰ ਵਿਗਿਆਨ ਜਾਣਕਾਰੀ ਦੇਣਾ ਹੈ| ਇਸ ਤੋਂ ਇਲਾਵਾ,  ਇਹ ਵੱਖ-ਵੱਖ ਆਯੋਜਨਾਂ ਰਾਹੀਂ ਸਾਰੇ ਲੋਕਾਂ ਵਿਚਕਾਰ ਤਾਲਮੇਲ ਲਈ ਇਕ ਮੰਚ ਦਿੰਦਾ ਹੈ| ਚਾਰ ਦਿਨਾਂ ਤਕ ਚਲੇ ਇਸ ਸੰਮੇਲਨ ਵਿਚ 17 ਵਿਸ਼ਿਆਂ ‘ਤੇ ਵਰਕਸ਼ਾਪ,  ਸੰਗੋਸ਼ਠੀਆਂ,  ਵਿਗਿਆਨ ਮੁਕਾਲਬੇ,  ਤਕਨਾਲੋਜੀ ਸ਼ੋਅ,  ਪ੍ਰਦਰਸ਼ਨੀਆਂ ਆਦਿ ਦਾ ਆਯੋਜਨ ਕੀਤਾ ਗਿਆ| ਭਾਰਤ ਪੁਰਾਣੇ ਸਮੇਂ ਤੋਂ ਹੀ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਮੋਹਰੀ ਰਿਹਾ ਹੈ| ਅਸੀਂ ਬੀਜਗਣਿਤ,  ਜੀਰੋ,  ਪਾਈ ਦਾ ਮੁੱਲ ਅਤੇ ਜ਼ੀਰੋ ਤੇ ਗਿਣਤੀ ਪ੍ਰਣਾਲੀ ਦਾ ਆਵਿਸ਼ਕਾਰ ਕਰਕੇ ਵਿਸ਼ਵ ਪੱਧਰ ‘ਤੇ ਪਛਾਣ ਬਣਾਈ| ਆਯੁਰਵੈਦ ਦੇ ਜਨਕ ਮਹਾਰਿਸ਼ੀ ਚਰਕ ਮਹਾਨ ਸਰਜਨ ਅਤੇ ਵਿਗਿਆਨੀ ਸਨ| ਆਚਾਰਿਆ ਕਣਦ ਤੇ ਬਹਾਰਮਿਹਿਰ ਉੱਚ ਕੋਟੀ ਦੇ ਖਗੋਲਸ਼ਾਸਤਰੀ ਸਨ| ਭਾਸਕਾਰਚਾਰਿਆ ਆਧੁਨਿਕ ਅਲਜੇਬਰਾ ਦੇ ਜਨਕ ਸਨ| ਵਿਗਿਆਨ ਵਿਚ ਭਾਤਰੀ ਸੁਨਹਿਰੀ ਇਤਿਹਾਸ ਵਿਚ ਸੇਠ ਹੋਮੀ ਜਹਾਂਗੀਰ ਭਾਭਾ,  ਜਗਦੀਸ਼ ਚੰਦਰ ਬਸੂ,  ਸ੍ਰੀਨਿਵਾਸ ਰਾਮਾਨੁਜਨ,  ਸ਼ਾਂਤੀ ਸਵਰੂਪ ਭਟਨਾਗਰ ਆਦਿ ਕਿੰਨੇ ਨਾਂਅ ਗਿਨਾ ਸਕਦਾ ਹਾਂ| ਜਿੰਨ੍ਹਾਂ ਦਾ ਅਮੁੱਲ ਯੋਗਦਾਨ ਵਿਗਿਆਨ ਦੇ ਖੇਤਰ ਵਿਚ ਰਿਹਾ ਹੈ| ਆਧੁਨਿਕ ਸਮੇਂ ਵਿਚ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦਾ ਨਾਂਅ ਵੀ ਮੋਹਰੀ ਹੈ|

            ਇਹ ਸਾਡੇ ਵਿਗਿਆਨਕਾਂ ਦੀ ਅਪਾਰ ਸਮੱਰਥਾਂ ਦਾ ਹੀ ਨਤੀਜਾ ਹੈ ਭਾਰਤ ਕਰੋਨਾ ਦੀ ਦੋ ਵੈਕਸੀਨ ਵਿਕਸਿਤ ਕਰਨ ਵਿਚ ਸਫਲ ਰਿਹਾ ਹੈ| ਇਕ ਸਮਾਂ ਸੀ,  ਜਦ ਭਾਰਤ ਦੇ ਉਪਗ੍ਰਹਿ ਕਿਸੇ ਹੋਰ ਦੇਸ਼ ਤੋਂ ਲਾਂਚ ਕਰਵਾਉਂਦੇ ਪੈਂਦੇ ਸਨ| ਅੱਜ ਅਸੀਂ ਨਾ ਸਿਰਫ ਆਪਣੇ,  ਸਗੋਂ ਹੋਰ ਦੇਸ਼ਾਂ ਦਾ ਪਹਿਲਾ ਦੇਸ਼ ਬਣਿਆ ਹੈ| ਇਸ ਤੋਂ ਇਲਾਵਾ ਸਾਡਾ ਯਾਨ ਆਦਿਤਯ ਐਲ-1,  ਸੂਰਜ ਕੋਲ ਸਥਾਪਿਤ ਹੋਕੇ ਸੂਰਜ ਦਾ ਅਧਿਐਨ ਕਰ ਰਿਹਾ ਹੈ| ਇਸ ਨਾਲ ਹਰੇਕ ਭਾਰਤ ਵਾਸੀ ਮਾਣ ਕਰਦਾ ਹੈ|

            ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਕਈ ਕੌਮੀ ਮਿਸ਼ਨ ਜਿਵੇਂ ਸਪੇਸ ਮਿਸ਼ਨ,  ਨੈਸ਼ਨਲ ਸੁਪਰ ਕੰਪਿਊਟਰ,  ਸੈਮੀਕੰਡਕਟਰ,  ਮਿਸ਼ਨ,  ਹਾਈਡ੍ਰੋਜਨ,  ਡ੍ਰੋਨ ਤਕਨੀਕ,  ਡਿਜੀਟਲ ਵਰਚੂਅਲ ਸਿਸਟਮ,  ਊਰਜਾ,  ਸਿਹਤ,  ਚੌਗਿਰਦਾ,  ਉਦਯੋਗ,  ਖੇਤੀਬਾੜੀ ਆਦਿ ਅਜਿਹੇ ਕਈ ਮਿਸ਼ਨ ‘ਤੇ ਤੇਜੀ ਨਾਲ ਕੰਮ ਚਲ ਰਿਹਾ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਵਿਗਿਆਨ ਨੂੰ ਪ੍ਰੋਤਸਾਹਿਤ ਕਰਨ ਲਈ ਹਰੇਕ ਜਿਲੇ ਦੇ 10 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਵਿਗਿਆਨ ਕਲਬਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ| ਇਹ ਵਿਗਿਆਨ ਕਲਬ ਨੌਜੁਆਨ ਵਿਦਿਆਰਥੀਆਂ ਵਿਚਕਾਰ ਵਿਗਿਆਨ ਸੋਚ ਤੇ ਜਾਗਰੂਕਤਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ| ਹੁਸ਼ਿਆਰ ਵਿਦਿਆਰਥੀਆਂ ਦੀ ਵਿਗਿਆਨ ਵਿਚ ਰੂਚੀ ਵਧਾਉਣ ਲਈ ਐਕਸਪੋਜ ਵਿਜਿਟ ਆਯੋਜਿਤ ਕੀਤੀ ਜਾਂਦੀ ਹੈ| ਇਸ ਵਿਚ ਵਿਦਿਆਰਥੀਆਂ ਨੂੰ ਦੇਸ਼ ਵਿਚ ਸਥਿਤ ਵੱਖ-ਵੱਖ ਵਿਗਿਆਨ ਕੇਂਦਰਾਂ ਤੇ ਸਾਇੰਸ ਸਿਟੀ ਵਿਚ ਲੈ ਜਾ ਕੇ ਉਨ੍ਹਾਂ ਨੂੰ ਵਿਗਿਆਨ ਦੀਆਂ ਖੋਜਾਂ ਨਾਲ ਜਾਣੂੰ ਕਰਵਾਇਆ ਜਾਂਦਾ ਹੈ| ਸੂਬੇ ਦੇ ਹੁਸ਼ਿਆਰ ਵਿਗਿਆਨਕਾਂ ਨੂੰ ਪ੍ਰੋਤਸਾਹਿਤ ਕਰਨ ਲਈ ਉਨ੍ਹਾਂ ਨੂੰ ਹਰਿਆਣਾ ਵਿਗਿਆਨ ਰਤਨ ਅਤੇ ਨੌਜੁਆਨ ਵਿਗਿਆਨ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ| ਪਿਛਲੇ ਸਾਲ ਕੌਮੀ ਵਿਗਿਆਨ ਦਿਵਸ ਮੌਕੇ ‘ਤੇ ਆਯੋਜਿਤ ਸਮਾਰੋਹ ਵਿਚ ਸਾਲ 2019, 2020 ਤੇ 2021 ਲਈ 11 ਵਿਗਿਆਨਕਾਂ ਨੂੰ ਸਨਮਾਨਿਤ ਕੀਤਾ ਗਿਆ| ਹਰਿਆਣਾ ਵਿਗਿਆਨ ਰਤਨ ਪੁਰਸਕਾਰ ਦੀ ਰਕਮ ਨੂੰ 2 ਲੱਖ ਰੁਪਏ ਤੋਂ ਵੱਧਾ ਕੇ 4 ਲੱਖ ਰੁਪਏ ਕੀਤਾ ਗਿਆ ਹੈ|

            ਸੂਬੇ ਦੇ ਵਿਦਿਆਰਥੀਆਂ ਵਿਚ ਵਿਗਿਆਨ ਦੀ ਸਿਖਿਆ ਨੂੰ ਪ੍ਰੋਤਸਾਹਿਤ ਦੇਣ ਲਈ ਵਿਗਿਆਨ ਤੇ ਤਕਨਾਲੋਜੀ ਵਿਭਾਗ ਵੀ ਵਿਗਿਆਨ ਵਿਸ਼ਿਆਂ ਨੂੰ ਪੜ੍ਹਣ ਵਾਲੇ ਵਿਦਿਆਰਥੀਆਂ ਲਈ 11ਵੀਂ ਜਮਾਤ ਤੋਂ ਲੈਕੇ ਸੋਧ (ਪੀਐਚਡੀ) ਪੱਧਰ ਦੇ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਂਦੇ ਹਨ| 11ਵੀਂ ਤੋਂ 12ਵੀਂ ਜਮਾਤ ਲਈ 1500 ਰੁਪਏ ਪ੍ਰਤੀ ਮਹੀਨਾ,  ਬੀਐਸਸੀ ਦੇ ਵਿਦਿਆਰਥੀਆਂ ਲਈ 4, 000 ਰੁਪਏ ਪ੍ਰਤੀ ਮਹੀਨਾ,  ਐਮਐਸਸੀ ਦੇ ਵਿਦਿਆਰਥੀਆਂ ਲਈ 6, 000 ਰੁਪਏ ਪ੍ਰਤੀਮਹੀਨਾ ਅਤੇ ਪੀਐਚਡੀ ਦੇ ਵਿਦਿਆਰਥੀਆਂ ਲਈ 18, 000 ਤੋਂ ਲੈਕੇ 21, 000 ਰੁਪਏ ਪ੍ਰਤੀਮਹੀਨਾ ਤਕ ਦਾ ਵਜੀਫਾ ਦਿੱਤਾ ਜਾਂਦਾ ਹੈ|

 


Courtesy: kaumimarg

Leave a Reply

Your email address will not be published. Required fields are marked *