Sat. Feb 24th, 2024


ਚੰਡੀਗੜ੍ਹ- ਹਰਿਆਣਾ ਵਿਚ 26 ਨਵੰਬਰ, 2023 ਸੰਵਿਧਾਨ ਦਿਵਸ ਨੂੰ ਗਰਿਮਾਪੂਰਨ ਢੰਗ ਨਾਲ ਮਨਾਇਆ ਜਾਵੇਗਾ। ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਜਾਰੀ ਇਕ ਪੱਤਰ ਵਿਚ ਸਾਰੇ ਪ੍ਰਸਾਸ਼ਨਿਕ ਸਕੱਤਰਾਂ,  ਵਿਭਾਗਾਂ ਦੇ ਪ੍ਰਮੁੱਖਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਸਾਰੇ ਸਰਕਾਰੀ ਦਫਤਰਾਂ,  ਅਟੈਚ ਅਤੇ ਸੁਬੋਰਡੀਨੇਟ ਦਫਤਰਾਂ,  ਮੁਖਤਿਆਰ ਨਿਗਮਾਂ,  ਸੰਗਠਨਾਂ ਅਤੇ ਵਿਦਿਅਕ ਸੰਸਥਾਨਾਂ ਸਮੇਤ ਸੰਸਥਾਨਾਂ ਵਿਚ ਅਧਿਕਾਰੀ ਅਤੇ ਕਰਮਚਾਰੀ ਸੰਵਿਧਾਨ ਦੀ ਪ੍ਰਸਤਾਵਨਾ ਪੜਨ।

          ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਮੌਕੇ ‘ਤੇ ਸੰਵੈਧਾਨਿਕ ਮੁੱਲਾਂ ਅਤੇ ਭਾਰਤੀ ਸੰਵਿਧਾਨ ਦੇ ਮੂਲ ਸਿਦਾਂਤਾਂ ‘ਤੇ ਫੋਕਸ ਅਤੇ ਵੈਬੀਨਾਰ ਵੀ ਪ੍ਰਬੰਧਿਤ ਕੀਤੇ ਜਾ ਸਕਦੇ ਹਨ। ਨਾਗਰਿਕਾਂ ਨੁੰ ਆਨਲਾਇਨ ਪ੍ਰਸਤਾਵਨਾ ਪੜਨ  ਦੀ ਗਤੀਵਿਧੀ ਵਿਚ ਹਿੱਸਾ ਲੈਣ ਲਈ ਵੀ ਪ੍ਰੋਤਸਾਹਿਤ ਕੀਤੇ ਜਾਣ,  ਇਹ ਪਹਿਲ ਸੰਵਿਧਾਨ ਦੀ ਵਿਚਾਰਧਾਰਾ ਨੂੰ ਬਣਾਏ ਰੱਖਣ ਦੀ ਸਾਡੀ ਪ੍ਰਤੀਬੱਧਤਾ ਦੀ ਪੁਸ਼ਟੀ ਕਰੇਗੀ। ਇਸ ਤੋਂ ਇਲਾਵਾ,  ਆਮਜਨਤਾ ਦੇ ਲਈ MyGov ਪੋਰਟਲ ‘ਤੇ ਆਨਲਾਇਨ ਪ੍ਰਸਤਾਵਨਾ ਪੜਨ ਅਤੇ ਪ੍ਰਮਾਣਪੱਤਰ ਡਾਉਨਲੋਡ ਕਰਨ ਦਾ ਪ੍ਰਾਵਧਾਨ ਕੀਤਾ ਗਿਆ ਹੈ।


Courtesy: kaumimarg

Leave a Reply

Your email address will not be published. Required fields are marked *