ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਚਲਾਏ ਜਾ ਰਹੇ ਕੋਵਿਡ ਸੈਂਟਰ ਵਿੱਚ ਮਰੀਜ਼ਾ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਡਿਗਰੀ ਉੱਤੇ ਜਾਗੋ ਪਾਰਟੀ ਨੇ ਸਵਾਲ ਚੁੱਕੇ ਹਨ। ਜਾਗੋ ਪਾਰਟੀ ਦੇ ਅੰਤਰਾਸ਼ਸਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਬੰਧਿਤ ਡਾਕਟਰਾਂ ਦੀ ਐਮਬੀਬੀਏਸ ਦੀ ਡਿਗਰੀ ਜਨਤਕ ਕਰਨ ਦੀ ਮੰਗ ਕੀਤੀ ਹੈ। ਜੀਕੇ ਨੇ ਦਾਅਵਾ ਕੀਤਾ ਕਿ ਮੁੰਨਾ ਭਾਈ ਐਮਬੀਬੀਏਸ ਦੀ ਤਰਜ਼ ਉੱਤੇ ਦਿੱਲੀ ਕਮੇਟੀ ਨੇ ਉਕਤ ਨਕਲੀ ਡਾਕਟਰਾਂ ਦੀ ਵਿਵਸਥਾ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ( ਆਈ.ਐਚ.ਆਰ.ਓ.) ਦੇ ਮਾਧਿਅਮ ਨਾਲ ਕੀਤੀ ਹੈ। ਇਹ ਸੰਸਥਾ ਇੱਕ ਪਾਸੇ ਕੋਵਿਡ ਸੈਂਟਰ ਦਾ ਹਵਾਲਾ ਦੇ ਕੇ ਲੋਕਾਂ ਵੱਲੋਂ ਫ਼ੰਡ ਇਕੱਠੇ ਕਰ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਦਾ ਮੁਖ਼ਬਰ ਬਣਕੇ ਸਿੱਖ ਨੌਜਵਾਨਾਂ ਨੂੰ ਪੰਜਾਬ ਦੇ ਕਾਲੇ ਦੌਰ ਦੌਰਾਨ ਮਰਵਾਉਣ ਵਾਲਾ ਕਾਮਰੇਡ ਬਲਦੇਵ ਸਿੰਘ ਮਾਨ ਦੀ ਧੀ ਸੋਨੀਆ ਮਾਨ ਇਸ ਸੰਸਥਾ ਦੀ ਇੰਫਲੁਏੰਸਰ ਹੈ। ਜੀਕੇ ਨੇ ਦਾਅਵਾ ਕੀਤਾ ਕਿ ਇਸ ਸੰਸਥਾ ਦੇ ਪ੍ਰਧਾਨ ਨੇਮ ਸਿੰਘ ਪ੍ਰੇਮੀ, ਡਾਇਰੈਕਟਰ ਰਾਜੇਸ਼ ਤਜਾਨਿਆ ਅਤੇ ਮੁੱਖ ਕਰਤਾ-ਧਰਤਾ ਰਣਜੀਤ ਵਰਮਾ ਆਪਣੇ ਨਾਮ ਦੇ ਅੱਗੇ ਡਾਕਟਰ ਲਿਖਦੇ ਹਨ ਅਤੇ ਕੋਵਿਡ ਸੈਂਟਰ ਵਿੱਚ ਮਰੀਜ਼ਾ ਨੂੰ ਦੇਖਣ ਦਾ ਦਾਅਵਾ ਕਰਦੇ ਹੋਏ ਮੀਡੀਆ ਨੂੰ ਬਾਈਟ ਵੀ ਦੇ ਰਹੇ ਹਨ। ਪਰ ਜਦੋਂ ਅਸੀਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਵੇਬਸਾਇਟ ਉੱਤੇ ਜਾ ਕੇ ਇਨ੍ਹਾਂ ਦੇ ਅਤੇ ਇਨ੍ਹਾਂ ਦੇ ਸਾਥੀਆਂ ਦੇ ਨਾਮ ਖੰਗਾਲੇ ਤਾਂ ਕੋਈ ਵੀ ਇਨ੍ਹਾਂ ਵਿਚੋਂ ਉੱਥੇ ਐਮਬੀਬੀਏਸ ਡਾਕਟਰ ਦੇ ਤੌਰ ਉੱਤੇ ਮੌਜੂਦ ਨਹੀਂ ਹਨ। ਜੀਕੇ ਨੇ ਖ਼ੁਲਾਸਾ ਕੀਤਾ ਕਿ ਰਣਜੀਤ ਵਰਮਾ 2004 ਦੀ ਐ.ਆਈ.ਪੀ.ਐਮ.ਟੀ. ਦੀ ਐਮਬੀਬੀਏਸ ਦੀ ਪਰਵੇਸ਼ ਪ੍ਰੀਖਿਆ ਦਾ ਪਰਚਾ ਲੀਕ ਕਰਨ ਦਾ ਮੁੱਖ ਸੂਤਰਧਾਰ ਸੀ ਅਤੇ ਸੀਬੀਆਈ ਨੇ ਇਹਨੂੰ ਗਿਰਫਤਾਰ ਕਰਕੇ ਤਿਹਾੜ ਜੇਲ੍ਹ ਭੇਜਿਆ ਸੀ। 5-8 ਲੱਖ ਰੁਪਏ ਪ੍ਰਤੀ ਪ੍ਰੀਖਿਆਰਥੀ ਤੋਂ ਲੈ ਕੇ ਰਣਜੀਤ ਵਰਮਾ ਉਨ੍ਹਾਂ ਨੂੰ ਹਲ ਕੀਤਾ ਹੋਇਆ ਪੇਪਰ ਦਿੰਦਾ ਸੀ। ਜਦੋਂ ਕਿ ਉਸ ਸਮੇਂ ਇਹ ਖੁਦ ਨਾਗਪੁਰ ਵਿਖੇ ਮੈਡੀਕਲ ਵਿਦਿਆਰਥੀ ਦੇ ਤੌਰ ਉੱਤੇ ਪੜ੍ਹ ਰਿਹਾ ਸੀ। ਇਸ ਲਈ ਕਦੋਂ ਅਤੇ ਕਿਵੇਂ ਇਹ ਡਾਕਟਰ ਬਣ ਗਿਆ, ਇਹ ਵੱਡਾ ਸਵਾਲ ਹੈ ?

ਜੀਕੇ ਨੇ ਕਿਹਾ ਕਿ ਦਿੱਲੀ ਸਰਕਾਰ ਅਤੇ ਦਿੱਲੀ ਕਮੇਟੀ ਇਨ੍ਹਾਂ ਫ਼ਰਜ਼ੀ ਮੈਡੀਕਲ ਡਾਕਟਰਾਂ ਦੀ ਡਿਗਰੀ ਵਿਖਾਵੇ, ਨਹੀਂ ਤਾਂ ਮਰੀਜ਼ਾ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦੀ ਸਾਜ਼ਿਸ਼ ਰਚਣ ਦੇ ਖ਼ਿਲਾਫ਼ ਜਾਗੋ ਪਾਰਟੀ ਸਾਰਿਆਂ ਦੇ ਖ਼ਿਲਾਫ਼ ਜ਼ਰੂਰੀ ਕਾਨੂੰਨੀ ਕਾਰਵਾਈ ਕਰੇਗੀ। ਕਿਉਂਕਿ ਫ਼ਰਜ਼ੀ ਡਾਕਟਰਾਂ ਨੂੰ ਕੋਵਿਡ ਮਰੀਜ਼ਾ ਦੇ ਇਲਾਜ ਲਈ ਅਧਿਕ੍ਰਿਤ ਕਰਨ ਵਾਲੇ ਸਾਰੇ ਲੋਕ ਸਮਾਜ ਦੇ ਦੁਸ਼ਮਣ ਹੈ। ਜੇਕਰ ਸਾਡੀ ਟੀਮ ਇਹ ਖੋਜ ਸਕਦੀ ਹੈ ਕਿ ਡਾਕਟਰ ਫ਼ਰਜ਼ੀ ਅਤੇ ਪੇਪਰ ਲੀਕ ਕਰਨ ਵਾਲੇ ਮੁੰਨਾ ਭਾਈ ਐਮਬੀਬੀਏਸ ਹਨ ਤਾਂ ਕਮੇਟੀ ਕੀ ਨੀਂਦਰ ਵਿੱਚ ਸੋ ਰਹੀ ਸੀ। ਜਾਂ ਸਿਰਫ਼ ਇਨ੍ਹਾਂ ਨੂੰ ਕੇਵਲ ਪੈਸੇ ਇਕੱਠੇ ਕਰਨ ਦਾ ਹੀ ਪਤਾ ਹੈ।

 

Leave a Reply

Your email address will not be published. Required fields are marked *