Fri. Mar 29th, 2024


 

 

ਨਵੀਂ ਦਿੱਲੀ- ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ (ਕੇ.ਸੀ.ਸੀ) ਦਾ ਇੱਕ ਵਫ਼ਦ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ

ਦਿੱਲੀ ਵਿਖੇ ਖੇਤੀਬਾੜੀ ਸੈਕਟਰ ਅਤੇ ਹੋਰ ਸਮਾਜਿਕ, ਰਾਜਨੀਤਿਕ ਮੁੱਦਿਆਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ `ਤੇ ਵਿਚਾਰ ਕਰਨ ਲਈ ਮਿਲਿਆ। ਉਕਤ ਵਫ਼ਦ ਦੀ ਅਗਵਾਈ ਸਾਬਕਾ ਸੰਸਦ ਮੈਂਬਰ ਸ. ਭੁਪਿੰਦਰ ਸਿੰਘ ਮਾਨ, ਚੇਅਰਮੈਨ ਕੇ.ਸੀ.ਸੀ., ਰਾਸ਼ਟਰੀ ਪ੍ਰਧਾਨ ਬੀ.ਕੇ.ਯੂ

ਅਤੇ ਸ੍ਰੀ ਗੁਣਵੰਤ ਪਾਟਿਲ, ਜਨਰਲ ਸਕੱਤਰ ਕੇ.ਸੀ.ਸੀ. ਗੁਨੀ ਪ੍ਰਕਾਸ਼, ਕਾਰਜਕਾਰੀ ਮੈਂਬਰ ਕੇ.ਸੀ.ਸੀ ਪ੍ਰਧਾਨ ਬੀ.ਕੇ.ਯੂ, ਹਰਿਆਣਾ ਇਸ ਮਹੱਤਵਪੂਰਨ ਮੀਟਿੰਗ ਦਾ ਹਿੱਸਾ ਸਨ।ਦੋਵੇਂ ਗੁਣਵੰਤ ਪਾਟਿਲ ਅਤੇ ਗੁਨੀ ਪ੍ਰਕਾਸ਼ ਨੂੰ ਜੀ.ਓ.ਆਈ ਦੁਆਰਾ ਗਠਿਤ ਐਮ.ਐਸ.ਪੀ

ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ।ਵਫ਼ਦ ਨੇ ਗ੍ਰਹਿ ਮੰਤਰੀ ਨੂੰ ਕਿਸਾਨਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਜਾਣੂ ਕਰਵਾਇਆ।ਕੇਂਦਰੀ ਗ੍ਰਹਿ ਮੰਤਰੀ ਨੇ ਵੱਖ-ਵੱਖ ਮੁੱਦਿਆਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਜਲਦੀ ਹੀ ਇੱਕ ਹੋਰ ਮੀਟਿੰਗ ਕਰਨ

ਦਾ ਭਰੋਸਾ ਦਿੱਤਾ।ਸ. ਭੁਪਿੰਦਰ ਸਿੰਘ ਮਾਨ ਨੇ ਗ੍ਰਹਿ ਮੰਤਰੀ ਦੇ ਧਿਆਨ ਵਿੱਚ ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਅਤੇ ਲਗਾਤਾਰ ਵੱਧ ਰਹੇ ਨਸ਼ਿਆਂ ਦੇ ਮੁੱਦੇ ਜੋ ਕਿ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹਨ, ਬਾਰੇ ਵੀ ਲਿਆਂਦਾ। ਮਾਣਯੋਗ ਗ੍ਰਹਿ ਮੰਤਰੀ

ਨੇ ਇਸ ਮਾਮਲੇ ਵਿੱਚ ਕਾਰਵਾਈ ਦਾ ਭਰੋਸਾ ਦਿੱਤਾ ਹੈ।

 

Leave a Reply

Your email address will not be published. Required fields are marked *