ਨਵੀਂ ਦਿੱਲੀ- ਵਿਰਾਸਤ ਸਿੱਖਇਜ਼ਮ ਟਰੱਸਟ ਦੇ ਚੇਅਰਮੈਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਵਿਕਾਸ ਕਮੇਟੀ ਦੇ ਕਨਵੀਨਰ ਸ. ਰਜਿੰਦਰ ਸਿੰਘ ਵੱਲੋਂ ਸਿੱਖ ਕੌਮ ਦੇ ਮਹਾਨ ਜ਼ਰਨੈਲ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ‘ਜਾਗ ਪੰਜਾਬੀ’ ਲਹਿਰ ਦਾ ਆਰੰਭ ਕੀਤਾ ਗਿਆ। ਉਹਨਾਂ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ. ਪਰਵਿੰਦਰ ਸਿੰਘ ਲੱਕੀ,

ਮੈਨੇਜਰ ਸ. ਦਲਵਿੰਦਰ ਸਿੰਘ ਅਤੇ ਪਿੰ੍ਰਸੀਪਲ ਸ. ਸਤਬੀਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਸਕੂਲ ਪੱਧਰ ਤੇ ਵਿਦਿਆਰਥੀਆਂ, ਮਾਪਿਆਂ ਵਿੱਚ ਪੰਜਾਬੀ ਭਾਸ਼ਾ ਦੇ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਟਰੱਸਟ ਦੇ ਕਾਰਜਕਾਰੀ ਮੈਂਬਰਾਂ

ਸ. ਸੰਦੀਪ ਸਿੰਘ ਸ਼ੁਕਰਚੱਕੀਆ, ਸ. ਜਤਿੰਦਰ ਸਿੰਘ ਸੇਠੀ ਅਤੇ ਸ. ਹਰਪ੍ਰੀਤ ਸਿੰਘ ਨਾਲ ਵਿਸ਼ੇਸ਼ ਤੌਰ `ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਵਿਰਾਸਤ ਸਿੱਖਇਜ਼ਮ ਟਰਸੱਟ ਦੇ ਯਾਦਗਾਰੀ ਚਿੰਨ ਭੇਟ ਕੀਤੇ ਗਏ। ਸਕੂਲ ਪ੍ਰਬੰਧਕਾਂ ਵੱਲੋਂ

ਟਰਸੱਟ ਦੇ ਅਹੁਦੇਦਾਰਾਂ ਨੂੰ ਸਕੂਲ ਦੀ ਬਿਲਡਿੰਗ ਦਾ ਦੌਰਾ ਕਰਾਉਂਦੇ ਹੋਏ ਸਕੂਲ ਦੀ ਲਾਇਬਰੇਰੀ ਵਿੱਚ ਸਿਵਿਲ ਸੇਵਾਵਾਂ ਨਾਲ ਸੰਬੰਧਤ ਪੰਜਾਬੀ ਵਿਸ਼ੇ ਦੀ ਪੁਸਤਕਾਂ ਅਤੇ ਧਾਰਮਿਕ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸਕੂਲ ਵਿੱਚ ਸਥਾਪਤ

ਗੁਰਦੁਆਰਾ ਸਾਹਿਬ ਅੰਦਰ ਕਰਾਏ ਜਾਂਦੇ ਧਾਰਮਿਕ ਪੋ੍ਰਗਰਾਮਾਂ ਤੋਂ ਵਿਸਤਾਰ ਸਹਿਤ ਜਾਣੂੰ ਕਰਾਇਆ।ਸਕੂਲ ਪਿੰ੍ਰਸੀਪਲ ਸ. ਸਤਬੀਰ ਸਿੰਘ ਨੇ ਦੱਸਿਆ ਕਿ ਸਾਡਾ ਮੁੱਢਲਾ ਮਕਸਦ ਹੈ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬੀ ਭਾਸ਼ਾ ਰਾਹੀਂ ਸਿਵਿਲ ਸੇਵਾਵਾਂ

ਜਾਣ ਲਈ ਪੇ੍ਰਰਿਤ ਕਰਨਾ। ਉਹਨਾਂ ਨੇ ਦੱਸਿਆ ਕਿ ਅਸੀਂ ਦਿੱਲੀ ਵਿੱਚ ਪੰਜਾਬੀ ਭਾਸ਼ਾ ਦੇ ਦੂਜੇ ਦਰਜੇ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਵਿੱਚ ਵੀ ਸਮੇਂ-ਸਮੇਂ ਤੇ ਪੰਜਾਬੀ ਭਾਸ਼ਾ ਅੰਦਰ ਪੱਤਰ-ਵਿਹਾਰ ਕੀਤਾ ਜਾਂਦਾ

ਹੈ।ਟਰਸੱਟ ਦੇ ਮੁਖੀ ਸ. ਰਜਿੰਦਰ ਸਿਘ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਜਿਹੜੀਆਂ ਵੀ ਸ਼ਖਸ਼ੀਅਤਾਂ ਪੰਜਾਬੀ ਭਾਸ਼ਾ ਲਈ ਕਾਰਜ ਕਰ ਰਹੀਆਂ ਹਨ। ਅਸੀਂ ਉਹਨਾਂ ਦਾ ਸਨਮਾਨ ਕਰਨ ਲਈ ਅੱਗੇ ਆਵਾਂਗੇ।ਦਿੱਲੀ ਦੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਲਈ ਜਾਗਰੂਕ ਕਰਨ ਵਾਸਤੇ ‘ਜਾਗ

ਪੰਜਾਬੀ’ ਲਹਿਰ ਦਾ ਆਰੰਭ ਅੱਜ ਸਕੂਲ ਵਿਖੇ ਕੀਤਾ ਗਿਆ ਹੈ। ਸਕੂਲ ਚੇਅਰਮੈਨ ਸ. ਪਰਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਇਲਾਕੇ ਦੀ ਸਮੂਹ ਸਿੰਘ ਸਭਾਵਾਂ ਦੇ ਅਹੁਦੇਦਾਰਾਂ ਨੂੰ ਆਪਣੇ ਘਰਾਂ ਦੇ ਬਾਹਰ ਆਪਣੇ ਨਾਂ ਦੀ ਤਖ਼ਤੀ ਪੰਜਾਬੀ

ਭਾਸ਼ਾ ਵਿੱਚ ਲਾਉਣ ਲਈ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *