Tue. Oct 3rd, 2023


ਨਵੀਂ ਦਿੱਲੀ  : ਸਿੱਖ ਧਰਮ ਦੇ ਪ੍ਰਤੀਨਿਧੀ ਮੰਨੇ ਜਾਣ ਵਾਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਅਤੇ ਬਾਦਲ ਦਲ ਦੇ ਕਾਰਕੁਨਾਂ ਨੇ ਕਾਨੂੰਨ ਵਿਵਸਥਾ ਨੂੰ ਹੱਥਾਂ ਚ ਲੈਂਦੇ ਹੋਏ ਬੀਤੇ ਵੀਰਵਾਰ ਨੂੰ ਸੈਂਕੜੇ ਪੁਲਿਸ ਕਰਮੀਆਂ ਦੀ ਮੌਜੂਦਗੀ ਵਿੱਚ ਦਿੱਲੀ ਗੁਰਦੁਆਰਾ ਚੋਣਾਂ ਦੇ ਪ੍ਰਮੁੱਖ ਸਰਦਾਰ ਨਰਿੰਦਰ ਸਿੰਘ ਉੱਤੇ ਜਾਨਲੇਵਾ ਹਮਲਾ ਕੀਤਾ।
ਸੁਰੱਖਿਆ ਬਲਾਂ ਨੇ ਮਾਮਲੇ ਵਿਚ ਚੌਕਸੀ ਵਿਖਾਉਂਦੇ ਹੋਏ ਦਿੱਲੀ ਗੁਰਦੁਆਰਾ ਡਾਇਰੈਕਟਰ ਨੂੰ ਸੁਰੱਖਿਅਤ ਬਾਹਰ ਕੱਢਿਆ ਜਿਸ ਉਪਰੰਤ ਨਰਿੰਦਰ ਸਿੰਘ ਨੇ ਦੋਸ਼ੀਆਂ ਦੇ ਖਿਲਾਫ ਐੱਫ ਆਈ ਆਰ ਦਰਜ ਕਰਵਾਈ ਸੀ । ਐਸਏਡੀਡੀ ਮੁੱਖੀ ਪਰਮਜੀਤ ਸਿੰਘ ਸਰਨਾ ਨੇ ਆਪਣੀ ਪ੍ਰਤੀਕਿਰਿਆ ਦੇਂਦੇ ਕਿਹਾ ਕਿ “ਬਾਦਲਾਂ ਨੇ ਇੱਕ ਵਾਰ ਫੇਰ ਆਪਣਾ ਮਾਫੀਆ ਵਾਲਾ ਚਿਹਰਾ ਦੁਨੀਆ ਦੇ ਸਾਹਮਣੇ ਜ਼ਾਹਿਰ ਕੀਤਾ ਹੈ। ਇਨ੍ਹਾਂ ਨੇ ਸਿੱਖੀ ਨੂੰ ਫਿਰ ਸ਼ਰਮਸਾਰ ਕੀਤਾ। ਸਰਦਾਰ ਨਰਿੰਦਰ ਸਿੰਘ ਇਕ ਈਮਾਨਦਾਰ ਅਤੇ ਨਿਡਰ ਸਿੱਖ ਹਨ। ਇਨ੍ਹਾਂ ਨੇ ਬਾਦਲਾਂ ਦੀਆਂ ਕਾਲੇ ਕਰਤੂਤਾਂ ਉੱਤੇ ਲਗਾਮ ਲਗਾਉਂਦੇ ਹੋਏ ਗੁਰਦੁਆਰੇ ਦੀਆਂ ਚੋਣਾਂ ਨੂੰ ਸਾਫ਼ ਅਤੇ ਸੁਚੱਜੇ ਢੰਗ ਨਾਲ ਪੂਰਾ ਕਰਵਾਇਆ। ਡਾਇਰੈਕਟਰ ਦੀ ਈਮਾਨਦਾਰੀ ਤੋਂ ਘਬਰਾਏ ਅਤੇ ਆਪਣੀ ਹਾਰ ਨੂੰ ਪਚਾਉਣ ਵਿਚ ਉਹ ਸਮਰੱਥ ਕੁਝ ਗੁੰਡਿਆਂ ਨੇ ਉਨ੍ਹਾਂ ਉਤੇ ਹਮਲਾ ਕੀਤਾ। ਅਸੀਂ ਸਿੱਖ ਜਗਤ ਦੇ ਪ੍ਰਤੀਨਿਧੀ ਨਾਲ ਇਹ ਹੋਏ ਇਸ ਹਮਲੇ ਦੀ ਨਿੰਦਿਆ ਕਰਦੇ ਹਾਂ। ਦੋਸ਼ੀਆਂ ਦੇ ਖਿਲਾਫ ਸਿਰਫ਼ ਐੱਫਆਈਆਰ ਹੀ ਨਹੀਂ ਸਗੋਂ ਗਹਿਨ ਜਾਂਚ ਕਰਕੇ ਉਨ੍ਹਾਂ ਨੂੰ ਜੇਲ ਭੇਜਣ ਦੀ ਜ਼ਰੂਰਤ ਹੈ।”
ਪੂਰੇ ਮਾਮਲੇ ਵਿਚ ਚਾਨਣ ਪਾਉਂਦੇ ਹੋਏ ਸਰਨਾ ਨੇ ਦੱਸਿਆ ਕਿ ਵਿਰੋਧੀ ਖੇਮੇ ਨੇ ਵੋਟਰਾਂ ਅਤੇ ਸਿੰਘ ਸਭਾਵਾਂ ਦੀ ਲਿਸਟ ਵਿਚ ਹਾਲੇ ਤਕ ਭਾਰੀ ਫਰਜ਼ੀਵਾੜਾ ਕੀਤਾ ਸੀ। ਇਹ ਡੀਐਸਜੀਐਮਸੀ ਅਤੇ ਐੱਸਜੀਪੀਸੀ ਦੋ ਜਗ੍ਹਾ ਹਨ। ਸਿੰਘ ਸਭਾਵਾਂ ਦੇ ਪ੍ਰਮੁੱਖ ਦੇ ਨਾਮ ਗ਼ਲਤ ਹਨ। ਇਹ ਅਜਿਹੇ ਪ੍ਰਮੁੱਖਾਂ ਦੇ ਨਾਮ ਹਨ, ਜਿਨ੍ਹਾਂ ਦਾ ਦੇਹਾਂਤ 10-20 ਸਾਲ ਪਹਿਲਾਂ ਹੋ ਚੁੱਕਿਆ ਹੈ। ਜੋ ਸਿੰਘ ਸਭਾਵਾਂ ਮੌਜੂਦ ਹੀ ਨਹੀਂ ਹਨ ਉਨ੍ਹਾਂ ਦੇ ਨਾਮ ਲਿਸਟ ਵਿਚ ਦਿਖ ਰਹੇ ਸਨ। ਇਨ੍ਹਾਂ ਪੂਰੇ ਹੇਰ ਫੇਰਾਂ ਦਾ ਨੋਟਿਸ ਲੈਂਦੇ ਹੋਏ ਗੁਰਦੁਆਰਾ ਡਾਇਰੈਕਟਰ ਨੇ ਇਨ੍ਹਾਂ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਦੇ ਲਈ ਕਿਹਾ। ਲਿਸਟ ਵਿੱਚ ਸੁਧਾਰ ਦੇ ਬਾਅਦ ਡਰਾਅ ਦੀ ਪ੍ਰਕਿਰਿਆ ਸ਼ੁਰੂ ਕਰਨੀ ਸੀ।
ਇਨ੍ਹਾਂ ਗੱਲਾਂ ਨੂੰ ਲੈ ਕੇ ਬਾਦਲ ਦੇ ਗੁੰਡੇ ਭੜਕ ਗਏ ਅਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਪਵਿੱਤਰ ਚੋਣ ਪ੍ਰਕਿਰਿਆ ਨੂੰ ਗੰਦਾ ਕੀਤਾ। ਇਸ ਦੀ ਪੂਰੀ ਦੁਨੀਆਂ ਵਿੱਚ ਵਿੱਚ ਨਿੰਦਿਆ ਹੋ ਰਹੀ ਹੈ।
“ਹੈਰਾਨੀ ਦੀ ਗੱਲ ਇਹ ਹੈ ਕਿ ਕੈਮਰੇ ਦੇ ਸਾਹਮਣੇ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਕਾਲਕਾ ਗ਼ਲਤ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਹਨ। ਬਾਦਲ ਦੇ ਡੀ ਐੱਸ ਜੀ ਐਮ ਸੀ ਪ੍ਰਤੀਨਿਧੀ ਖੁੱਲ੍ਹੇ ਤੌਰ ਉੱਤੇ ਹਮਲਾ ਕਰ ਰਹੇ ਹਨ ਅਤੇ ਧਮਕੀਆਂ ਦੇ ਰਹੇ ਹਨ। ਇਨ੍ਹਾਂ ਦੇ ਵੀਡੀਓ ਫੋਟੋ ਸਭ ਕੁਝ ਮੌਜੂਦ ਹਨ। ਇਸ ਤਰੀਕੇ ਦੇ ਗੁੰਡਿਆਂ ਉੱਤੇ ਕਾਰਵਾਈ ਕਰਦੇ ਹੋਏ ਜੇਲ੍ਹ ਭੇਜਣ ਦੀ ਜ਼ਰੂਰਤ ਹੈ।”

 

Leave a Reply

Your email address will not be published. Required fields are marked *