ਲੁਧਿਆਣਾ- ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਨੇ ਮਾਨਸੂਨ ਦੀ ਭਵਿੱਖਬਾਣੀ ਦੀ ਸਫਲਤਾ ਬਾਰੇ ਰਾਜ ਸਭਾ ਵਿੱਚ ਦੋ ਸਵਾਲ ਉਠਾਏ।
ਅਰੋੜਾ ਨੇ ਦੇਸ਼ ਅੰਦਰ ਅਤੇ ਖਾਸ ਕਰਕੇ ਪੰਜਾਬ ਰਾਜ ਵਿੱਚ ਬਲਾਕ ਪੱਧਰ ‘ਤੇ ਮਾਨਸੂਨ ਦੀ ਬਾਰਿਸ਼ ਦੀ ਭਵਿੱਖਬਾਣੀ ਦੀ  ਸਫਲਤਾ ਬਾਰੇ ਪੁੱਛਿਆ। ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਹੈ ਕਿ ਸਰਕਾਰ ਦੁਆਰਾ ਹਾਸਲ ਕੀਤੇ ਉੱਚ-ਪ੍ਰਦਰਸ਼ਨ ਵਾਲੇ ਸੁਪਰ ਕੰਪਿਊਟਰ ਪਿਛਲੇ ਪੰਜ ਸਾਲਾਂ ਦੌਰਾਨ ਮੌਸਮ ਅਤੇ ਜਲਵਾਯੂ ਘਟਨਾਵਾਂ ਜਿਵੇਂ ਕਿ ਸੁਨਾਮੀ, ਚੱਕਰਵਾਤ, ਅਤਿਅੰਤ ਗਰਮੀ ਦੀਆਂ ਲਹਿਰਾਂ ਅਤੇ ਸਰਦੀਆਂ ਆਦਿ ਦੀ ਭਵਿੱਖਬਾਣੀ ਕਿੰਨੀ ਸਫਲਤਾ ਨਾਲ ਕਰ ਸਕੇ ।

ਇਸ ਦੇ ਜਵਾਬ ਵਿੱਚ, ਸਾਈਂਸ ਐਂਡ ਟੈਚਨੋਲੋਜੀ ਐਂਡ ਅਰਥ ਸਾਈਂਸਸ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਡਾ: ਜਤਿੰਦਰ ਸਿੰਘ ਨੇ ਦੱਸਿਆ ਕਿ ਵਰਤਮਾਨ ਵਿੱਚ ਭਾਰਤੀ ਮੌਸਮ ਵਿਭਾਗ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ 1 ਤੋਂ 5 ਦਿਨ ਪਹਿਲਾਂ ਮਾਨਸੂਨ ਦੀ ਬਾਰਿਸ਼ ਦੀ ਭਵਿੱਖਬਾਣੀ ਜਾਰੀ ਕਰਦਾ ਹੈ। ਉਨ੍ਹਾਂ ਕਿਹਾ ਕਿ 2021 ਵਿੱਚ 24 ਘੰਟਿਆਂ ਦੀ ਲੀਡ ਪੀਰੀਅਡ ਦੇ ਨਾਲ ਭਾਰੀ ਬਾਰਿਸ਼ ਦੀ ਚੇਤਾਵਨੀ ਦੀ ਖੋਜ (ਪੀਓਡੀ) ਦੀ ਸੰਭਾਵਨਾ 74% ਸੀ। ਸਾਲ 2021 ਵਿੱਚ ਇਹ ਸੰਭਾਵਨਾ 51% ਹੋ ਗਈ ਹੈ।

ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਆਈ.ਆਈ.ਟੀ.ਐਮ., ਪੁਣੇ ਅਤੇ ਐਨ.ਸੀ.ਐਮ.ਆਰ.ਡਬਲਯੂ.ਐਫ., ਨੋਇਡਾ ਵਿਖੇ ਸਥਾਪਿਤ ਦੋ ਹਾਈ ਪਰਫਾਰਮੈਂਸ ਕੰਪਿਊਟਿੰਗ ਸਿਸਟਮ, ਪ੍ਰਤਿਊਸ਼ ਅਤੇ ਮਿਹਿਰ ਦੀ ਕੁੱਲ ਕੰਪਿਊਟਿੰਗ ਸਮਰੱਥਾ 6.8 ਪੇਟਾ ਫਲਾਪ ਹੈ। ਇਸ ਦੇ ਨਾਲ ਐਨਡਬਲਯੂਐਫ ਮਾਡਲਾਂ ਦਾ ਡੇਟਾ ਏਸੀਮਿਲੇਸ਼ਨ 500 ਜੀਬੀ ਪ੍ਰਤੀ ਦਿਨ ਹੋ ਗਿਆ ਹੈ। ਐਚ.ਪੀ.ਸੀ. ਸਿਸਟਮ ਦੀ ਵਰਤੋਂ ਅਡਵਾਂਸਡ ਗਤੀਸ਼ੀਲ ਪੂਰਵ ਅਨੁਮਾਨ ਪ੍ਰਣਾਲੀ ਲਈ ਕੀਤੀ ਜਾ ਰਹੀ ਹੈ ਜੋ ਹੁਣ ਛੋਟੀ ਅਤੇ ਮੱਧਮ ਸੀਮਾ, ਵਿਸਤ੍ਰਿਤ ਰੇਂਜ, ਮਹੀਨਾਵਾਰ ਅਤੇ ਮੌਸਮੀ ਪੂਰਵ ਅਨੁਮਾਨ ਲਈ ਵਰਤੀ ਜਾ ਰਹੀ ਹੈ।

ਅਰੋੜਾ ਨੇ ਕਿਹਾ ਕਿ ਮੰਤਰੀ ਨੇ ਅੱਗੇ ਖੁਲਾਸਾ ਕੀਤਾ ਕਿ ਵਰਤਮਾਨ ਵਿੱਚ, 12 ਕਿਲੋਮੀਟਰ ਦੇ ਸਥਾਨਿਕ ਰੈਜ਼ੋਲਿਊਸ਼ਨ ਵਾਲੇ ਦੋ ਗਲੋਬਲ ਮਾਡਲਾਂ (ਜੀ.ਐਫ.ਐਸ. ਅਤੇ ਐਨ.ਸੀ.ਯੂ.ਐਮ) ਵਿਸ਼ਲੇਸ਼ਣ ਦੇ ਨਾਲ ਇਸਤੇਮਾਲ ਕੀਤੇ ਜਾ ਰਹੇ ਹਨ ਅਤੇ ਉਤਪਾਦ ਅਪਡੇਟ ਦਿਨ ਵਿਚ 2-4 ਵਾਰ 10 ਦਿਨਾਂ ਤਕ ਜਾਇਜ ਹੁਣੇ ਹਨ।  ਇਹਨਾਂ ਉਤਪਾਦਾਂ ਦਾ ਨਿਯਮਿਤ ਤੌਰ ‘ਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਰੋਜ਼ਾਨਾ ਦੇ ਅਧਾਰ ‘ਤੇ ਪੂਰਵ ਅਨੁਮਾਨਾਂ ਅਤੇ  ਚਰਮ ਸੀਮਾ ਦੇ ਮੌਸਮ ਦੀਆਂ ਘਟਨਾਵਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਐਚਪੀਸੀ ਪ੍ਰਣਾਲੀ ਦੇ ਲਾਗੂ ਹੋਣ ਨਾਲ ਦੇਸ਼ ਭਰ ਵਿੱਚ ਆਮ ਅਤੇ ਚਰਮ ਸੀਮਾ ਦੇ ਮੌਸਮ ਦੀ ਭਵਿੱਖਬਾਣੀ ਕਰਨ ਦੇ ਹੁਨਰ ਨੂੰ ਸੁਧਾਰਨ ਵਿੱਚ ਮਦਦ ਮਿਲੀ ਹੈ।

Leave a Reply

Your email address will not be published. Required fields are marked *