ਲੰਬੀ ਜਦੋਜਹਿਦ ਤੋਂ ਉਪਰੰਤ ਦਿੱਲੀ ਦੇ ਗੁਰੂਧਾਮਾਂ ਦਾ ਪ੍ਰਬੰਧ ਦਿੱਲੀ ਦੇ ਸਥਾਨਕ ਵੋਟਰਾਂ ਦੇ ਹੱਥਾਂ ‘ਚ ਸੋਂਪਿਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਮ੍ਰਿਤਸਰ ਸਾਹਿਬ ਤੋਂ ਬਾਅਦ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਿਖਾਂਦੀ ਦੂਜੇ ਸਥਾਨ ‘ਤੇ ਆਉਣ ਵਾਲੀ ਇਕ ਵੱਡੀ ਧਾਰਮਿਕ ਸੰਸਥਾ ਹੈ ਜਿਸ ਦੀ ਸਥਾਪਨਾਭਾਰਤ ਦੀ ਪਾਰਲੀਆਮੈਂਟ ਵਲੋਂ ਬਣਾਏ ਦਿੱਲੀ ਸਿੱਖ ਗੁਰੂਦੁਆਰਾ ਐਕਟ 1971 ਦੇ ਤਹਿਤ ਕੀਤੀ ਗਈ ਸੀ। ਇਸ ਕਮੇਟੀ ਦਾ ਮੁੱਖ ਮਨੋਰਥ ਦਿੱਲੀ ਦੇ ਇਤਹਾਸਿਕਗੁਰੂਦੁਆਰਿਆਂ ਦਾ ਪ੍ਰਬੰਧ ‘ਤੇ ਉਹਨਾਂ ਦੀ ਜਾਇਦਾਦਾਂ ਦੀ ਦੇਖ-ਰੇਖ ਕਰਨਾ ਹੈ।ਦਿੱਲੀ ਗੁਰੂਦੁਆਰਾ ਐਕਟ ਮੁਤਾਬਿਕ ਦਿੱਲੀ ਗੁਰੂਦੁਆਰਾ ਕਮੇਟੀ ਨੂੰ ਇਕ ਨਿਰੋਲਧਾਰਮਿਕ ਸੰਸਥਾ ਵਜੌਂ ਐਲਾਨਿਆ ਗਿਆ ਹੈ । ਇਸੇ ਲਈ ਕਮੇਟੀ ਦੀ ਚੋਣਾਂ ‘ਚ ਕੇਵਲਧਾਰਮਿਕ ਪਾਰਟੀਆਂ ‘ਤੇ ਧੜ੍ਹੇ ਹੀ ਹਿੱਸਾ ਲੈ ਸਕਦੇ ਹਨ ‘ਤੇ ਇਸ 55 ਮੈਂਬਰੀ ਕਮੇਟੀ ‘ਚਧਾਰਮਿਕ ਪੱਖੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਮ੍ਰਿਤਸਰ ਸਾਹਿਬ ਦੇਇਕ ਨੁਮਾਇੰਦੇ ਤੋਂ ਇਲਾਵਾ ਚਾਰ ਤਖਤਾਂ ਦੇ ਜੱਥੇਦਾਰ ਸਾਹਿਬਾਨ ਦੀ ਨਾਮਜਦਗੀਦਾ ਜਿਕਰ ਕੀਤਾ ਗਿਆ ਹੈ। ਦਿੱਲੀ ਗੁਰੂਦੁਆਰਾ ਕਮੇਟੀ ਦੇ ਅਹੁਦੇਦਾਰਾਂ ‘ਤੇਮੈਂਬਰਾਂ ਪਾਸੋਂ ਵੀ ਇਹੀ ਆਸ ਲਗਾਈ ਜਾਂਦੀ ਹੈ ਕਿ ਉਹ ਸਿੱਖੀ ਸਿਧਾਂਤਾ ‘ਤੇਪਹਿਰਾ ਦਿੰਦਿਆਂ ਦਿੱਲੀ ਦੇ ਗੁਰੂਧਾਮਾਂ ‘ਤੇ ਅਦਾਰਿਆਂ ਦੀ ਸੇਵਾ ‘ਚ ਆਪਣਾਯੋਗਦਾਨ ਦੇਣ। ਹਰ 4 ਸਾਲ ਬਾਦ ਹੋਣ ਵਾਲੀਆਂ ਦਿੱਲੀ ਗੁਰੂਦੁਆਰਾ ਕਮੇਟੀ ਦੀਆਂ ਆਮਚੋਣਾਂ ਸਰਕਾਰ ਵਲੋਂ ਬੀਤੇ 22 ਅਗਸਤ 2021 ਨੂੰ ਕਰਵਾਈ ਗਈਆਂ ਸਨ, ਜਿਸ ‘ਚ ਸ਼੍ਰੋਮਣੀਅਕਾਲੀ ਦਲ ਬਾਦਲ ਧੜ੍ਹੇ ਨੂੰ 27 ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਧੜ੍ਹੇ ‘ਤੇਉਸ ਦੀ ਸਹਿਯੋਗੀ ਪਾਰਟੀਆਂ ਨੂੰ ਮਿਲਾ ਕੇ 19 ਸੀਟਾਂ ਮਿਲੀਆਂ ਸਨ। ਗੁਰੁਦੁਆਰਾਨਿਯਮਾਂ ਮੁਤਾਬਿਕ ਦਿੱਲੀ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦੀਆਂ ਚੋਣਾਂ ਤੋਂਪਹਿਲਾਂ 9 ਮੈਂਬਰਾਂ ਨੂੰ ਨਾਮਜਦ ਕੀਤਾ ਜਾਂਦਾ ਹੈ ਜਿਸ ਲਈ ਦਿੱਲੀ ਸਰਕਾਰ ਦੇਗੁਰੂਦੁਆਰਾ ਚੋਣ ਡਾਇਰੈਕਟਰ ਵਲੌਂ ਬੀਤੇ ਦਿੱਨੀ ਦਿੱਲੀ ਦੇ ਵੱਖ-ਵੱਖ ਹਲਕਿਆਂ ਤੋਂਨਵੇਂ ਚੁਣੇ 46 ਮੈਂਬਰਾਂ ਦੀ ਮੀਟਿੰਗ ਸੱਦੀ ਗਈ ਸੀ, ਪਰੰਤੂ ਮੈਂਬਰਾਂ ਦੀ ਵੋਟਾਂਰਾਹੀ 2 ਮੈਂਬਰਾਂ ਦੀ ਨਾਮਜਦਗੀ ਹੋਣ ਤੋਂ ਉਪਰੰਤ ਇਹ ਮੀਟਿੰਗ ਕਿਸੀ ਕਾਰਨ ਮੁਲਤਵੀ ਕਰ ਦਿੱਤੀ ਗਈ, ਜਿਸ ਕਰਕੇ ਲਾਟਰੀ ਰਾਹੀ ਦਿੱਲੀ ਦੇ ਸਿੰਘ ਸਭਾ ਗੁਰੂਦੁਆਰਿਆਂ ਦੇ 2ਪ੍ਰਧਾਨਾਂ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਨੁਮਾਇੰਦੇ ‘ਤੇਸਿੱਖਾਂ ਦੇ 4 ਤਖਤਾਂ ਦੇ ਜੱਥੇਦਾਰ ਸਾਹਿਬਾਨਾਂ ਨੂੰ ਨਾਮਜਦ ਨਹੀ ਕੀਤਾ ਜਾ ਸਕਿਆਸੀ। ਨਾਮਜਦਗੀ ਲਈ ਸੱਦੀ ਇਸ ਮੀਟਿੰਗ ਦੇ ਮੁਲਤਵੀ ਹੋਣ ਦੇ ਵਿਰੋਧ ‘ਚ ਬਾਦਲ ਧੜ੍ਹੇ ਨਾਲਸਬੰਧਿਤ ਦਿੱਲੀ ਗੁਰੂਦੁਆਰਾ ਕਮੇਟੀ ਦੇ ਕੁੱਝ ਮੈਂਬਰਾਂ ‘ਤੇ ਕਾਰਕੁੰਨਾਂ ਨੇ ਚੋਣਡਾਇਰੈਕਟਰ ਦੇ ਖਿਲਾਫ ਮੰਦੀ ਸ਼ਬਦਾਵਲੀ ਦਾ ਇਸਤੇਮਾਲ ਕਰਦਿਆਂ ਜੋਰਦਾਰ ਹੰਗਾਮਾ ‘ਤੇ ਨਾਰੇਬਾਜੀ ਕੀਤੀ, ਜਦਕਿ ਇਸ ਮਾਮਲੇ ਨੂੰ ਸ਼ਾਂਤਮਈ ਕਾਨੂੰਨੀ ਢੰਗ ਨਾਲ ਨਜਿਠਿਆਜਾ ਸਕਦਾ ਸੀ। ਇਸ ਮਾਮਲੇ ਨੇ ਉਦੋਂ ਹੋਰ ਖਤਰਨਾਕ ਮੋੜ੍ਹ ਲੈ ਲਿਆ ਜਦੋਂ ਬਾਦਲ ਦਲ ਦੇਚੁਣੇ ਇਕ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਪੁਲਿਸ ਸੁਰਖਿਆਂ ‘ਚ ਆਪਣੀ ਕਾਰ ‘ਚਬੈਠ ਰਹੇ ਚੋਣ ਡਾਇਰੈਕਟਰ ਨਰਿੰਦਰ ਸਿੰਘ ‘ਤੇ ਜੁੱਤੀ ਸੁੱਟ ਕੇ ਜਾਨਲੇਵਾ ਹਮਲਾ ਕਰਨ ਦੀਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਚੋਣ ਡਾਇਰੈਕਟਰ ਵਲੌਂ ਗੈਰ-ਜਮਾਨਤੀ ਧਾਰਾਵਾਂਅਧੀਨ ਪੁਲਿਸ ‘ਚ ਐਫ.ਆਈ.ਆਰ. ਵੀ ਲਿਖਵਾਈ ਗਈ, ਜਿਸ ‘ਚ ਹੋਰਨਾਂ ਤੋਂ ਇਲਾਵਾ ਦਿੱਲੀਕਮੇਟੀ ਦੇ ਮੋਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਜਾਨ ਤੋਂ ਮਾਰਨ ਦੀ ਧਮਕੀਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵਲੌ ਭੀੜ੍ਹ ਨੂੰ ਭੜ੍ਹਕਾਉਣ ‘ਤੇ ਧਮਕੀਆਂ ਦੇਣਤੋਂ ਇਲਾਵਾ ਕਮੇਟੀ ਮੈਂਬਰ ਆਤਮਾ ਸਿੰਘ ਲੁਭਾਣਾ ‘ਤੇ ਜੁੱਤੀ ਸੁੱਟ ਕੇ ਜਾਨਲੇਵਾਹਮਲਾ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਵਲੌਂ ਲਾਈਆਂ ਧਾਰਾਵਾਂ ਦੇ ਮੁਤਾਬਿਕਦੋਸ਼ੀ ਮੈਂਬਰਾਂ ਨੂੰ ਪੰਜ ਸਾਲ ਦੀ ਸਜਾ ਤੋਂ ਇਲਾਵਾ ਉਨ੍ਹਾਂ ਦੀ ਮੈਂਬਰਸ਼ਿਪ ਵੀ ਰੱਦਹੋ ਸਕਦੀ ਹੈ। ਸਿੱਖਾਂ ਵਲੌਂ ਹੀ ਇਕ ਆਲਾ ਸਿੱਖ ਅਫਸਰ ਦੀ ਪੱਗ ਨੂੰ ਰੋਲਣ ਦੀ ਘਟਨਾ ਸਿੱਖਪੰਥ ਲਈ ਬਹੁਤ ਵੱਡਾ ਦੁਖਾਂਤ ਹੈ, ਜੋ ਇਕ ਪੰਥਕ ਪਾਰਟੀ ਦੇ ਨੁਮਾਇੰਦਆਂ ਨੂੰਸ਼ੋਭਾ ਨਹੀ ਦਿੰਦਾ ਹੈ, ਕਿਉਂਕਿ ਸਿੱਖੀ ਸਿਧਾਂਤ ਇਸ ਪ੍ਰਕਾਰ ਦੀਆਂ ਹਰਕਤਾਂ ਦੀਇਜਾਜਤ ਨਹੀ ਦਿੰਦੇ ਹਨ। ਮਿਲੀ ਜਾਣਕਾਰੀ ਮੁਤਾਬਿਕ ਬਾਦਲ ਧੜ੍ਹੇ ਵਲੋਂ ਵੀ ਦਿੱਲੀਗੁਰਦੁਆਰਾ ਚੋਣ ਡਾਇਰੈਕਟਰ ਦੇ ਖਿਲਾਫ ਸ਼ਿਕਾਇਤਾਂ ‘ਤੇ ਅਦਾਲਤਾਂ ‘ਚ ਮੁਕੱਦਮੇ ਦਾਖਿਲ ਕਰਨ ਦੀਆਂ ਕਨਸੋਹਾਂ ਮਿਲ ਰਹੀਆਂ ਹਨ। ਸਿੱਖਾਂ ਵਲੌਂ ਹੀ ਇਕ ਸਿੱਖ ਅਫਸਰ ਦੇਖਿਲਾਫ ਮੰਦੀ ਸ਼ਬਦਾਵਲੀ ਵਰਤਣਾ, ਉਸ ਅਫਸਰ ‘ਤੇ ਜਾਨਲੇਵਾ ਹਮਲਾ ਕਰਨਾ ‘ਤੇ ਫਿਰਸ਼ਿਕਾਇਤਾਂ ‘ਤੇ ਕੇਸ ਦਾਇਰ ਕਰਨ ਦੀ ਖਬਰਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰਢੂੰਗੀ ਠੇਸ ਪਹੁੰਚੀ ਹੈ, ਜਦਕਿ ਦਿੱਲੀ ਦੀ ਇਸ ਨਿਰੋਲ ਪੰਥਕ ਸੰਸਥਾਂ ਦੇ ਚੁਣੇ ਗਏਨੁਮਾਇੰਦਆਂ ਨੂੰ ਕਾਨੂੰਨ ਹੱਥ ‘ਚ ਨਹੀ ਲੈਣਾ ਚਾਹੀਦਾ ਸੀ, ਬਲਕਿ ਚੰਗੀ ਸੋਝੀ ਦਾਪ੍ਰਗਟਾਵਾ ਕਰਦੇ ਹੋਏ ਇਸ ਮਾਮਲੇ ਨੂੰ ਸ਼ਾਂਤਮਈ ਢੰਗ ਨਾਲ ਨਜਿਠਣਾ ਚਾਹੀਦਾਸੀ। ਇਸ ਸਾਰੇ ਭੰਬਲਭੂਸੇ ਨਾਲ ਜਿੱਥੇ ਨਾਮਜਦਗੀ ਪ੍ਰਕਿਆ ਨੂੰ ਪੂਰਾ ਕਰਨ ‘ਚ ਕੁੱਝ ਹੋਰਸਮਾਂ ਲਗ ਸਕਦਾ ਹੈ, ਉਥੇ ਦਿੱਲੀ ਗੁਰੁਦੁਆਰਾ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦੇਗਠਨ ‘ਚ ਵੀ ਦੇਰੀ ਹੋ ਸਕਦੀ ਹੈ, ਜੋ ਸੰਵਿਧਾਨਿਕ ਤੋਰ ‘ਤੇ ਜਾਇਜ ਨਹੀ ਹੋਵੇਗਾ। ਇਸ ਤੋਂਇਲਾਵਾਂ ਕੁੱਝ ਜੇਤੂ ਉਮੀਦਵਾਰਾਂ ਦੀ ਮੈਂਬਰਸ਼ਿਪ ਰੱਦ ਕਰਵਾਉਣ ਲਈ ਵੱਖ-ਵੱਖਉਮੀਦਵਾਰਾਂ ਵਲੋਂ ਅਦਾਲਤਾਂ ‘ਚ ਦਾਖਿਲ ਕੀਤੀਆਂ ਇਕ ਦਰਜਨ ਦੇ ਕਰੀਬ ਚੋਣ ਪਟੀਸ਼ਨਾਂਦਿੱਲੀ ਕਮੇਟੀ ਦੇ ਕੰਮ-ਕਾਜ ਨੂੰ ਲੰਬੇ ਸਮੇਂ ਤਕ ਪ੍ਰਭਾਵਿਤ ਕਰ ਸਕਦੀਆਂ ਹਨ।