Tue. Oct 3rd, 2023


ਨਵੀਂ ਦਿੱਲੀ-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਅੱਜ ਕੋ ਆਪਸ਼ਨ ਦੀ ਚੋਣ ਵਿਚ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਰੋਹਿਣੀ ਦੇ ਚੁਣੇ ਜਾਣ ‘ਤੇ ਸਮੂਹ ਸੰਗਤਾਂ ਨੁੰ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਸੰਗਤ ਦੇ ਫਤਵੇ ਮੁਤਾਬਕ ਕਮੇਟੀ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਤੇ ਸਰਦਾਰ ਕਾਲਕਾ ਨੇ ਕਿਹਾ ਕਿ ਵਿਕਰਮ ਸਿੰਘ ਰੋਹਿਣ ਦੀ ਚੋਣ ਨਾਲ ਸੰਗਤ ਵੱਲੋਂ ਅਕਾਲੀ ਦਲ ਲਈ ਦਿੱਤੇ ਫਤਵੇ ਨੂੰ ਹੋਰ ਮਜ਼ਬੂਤੀ ਮਿਲੀ ਹੈ। ਉਹਨਾਂ ਕਿਹਾ ਕਿ ਸੰਗਤਾਂ ਨੇ ਇਕ ਵਾਰ ਫਿਰ ਤੋਂ ਅਕਾਲੀ ਦਲ ‘ਤੇ ਵਿਸ਼ਵਾਸ ਕਰ ਕੇ ਪਾਰਟੀ ਨੂੰ ਬਹੁਮਤ ਦਿੱਤਾ ਹੈ ਤੇ ਹੁਣ ਕੋ ਆਪਸ਼ਨ ਵਿਚ ਰੋਹਿਣੀ ਦੀ ਚੋਣ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ।
ਦੋਹਾਂ ਆਗੂਆਂ ਨੇ ਕਿਹਾ ਕਿ ਇਹਨਾਂ ਚੋਣਾਂ ਵਿਚ ਸਰਕਾਰਾਂ ਦੀ ਮਦਦ ਨਾਲ ਕਮੇਟੀ ‘ਤੇ ਕਾਬਜ਼ ਹੋਣ ਦੇ ਯਤਨ ਕਰਨ ਵਾਲੀਆਂ ਧਿਰਾਂ ਦੀ ਕਰਾਰੀ ਹਾਰ ਹੋਈ ਹੈ ਪਰ ਉਹਨਾਂ ਨੂੰ ਆਪਣੀ ਹਾਰ ਬਰਦਾਸ਼ਤ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਇਹ ਧਿਰਾਂ ਹੁਣ ਅਦਾਲਤਾਂ ਨੂੰ ਗੁੰਮਰਾਹ ਕਰ ਕੇ ਲਾਹਾ ਲੈਣਾ ਚਾਹੁੰਦੀਆਂ ਹਨ ਪਰ ਸੰਗਤਾਂ ਦੇ ਸਹਿਯੋਗ ਤੇ ਗੁਰੂ ਸਾਹਿਬ ਦੇ ਆਸ਼ੀਰਵਾਦ ਸਦਕਾ ਇਹਨਾਂ ਸਰਕਾਰ ਦੇ ਝੋਲੀ ਚੁੱਕਾਂ ਨੂੰ ਇਕ ਵਾਰ ਫਿਰ ਤੋਂ ਹਾਰ ਮਿਲੀ ਹੈ ਤੇ ਅੱਗੇ ਵੀ ਮਿਲਦੀ ਰਹੇਗੀ। ਉਹਨਾਂ ਨੇ ਸੰਗਤਾਂ ਦੇ ਵੱਡਮੁੱਲੇ ਸਹਿਯੋਗ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਵਿਕਰਮ ਸਿੰਘ ਰੋਹਿਣੀ ਨੂੰ ਮੁਬਾਰਕਾਂ ਦਿੱਤੀਆਂ।

 

Leave a Reply

Your email address will not be published. Required fields are marked *