ਫਤਿਹਪੁਰ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜਿਲ੍ਹੇ ਦੀ ਪੁਲਿਸ ਨੇ ਧਰਮ ਪਰਿਵਰਤਨ ਦੇ ਇਲਜ਼ਾਮ ਵਿੱਚ ਲੋੜੀਂਦੇ ਹਰੀ ਹਰ ਗੰਜ ਚਰਚ ਦੇ ਪਾਦਰੀ ਵਿਜੇ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਪਿਛਲੇ ਢਾਈ ਮਹੀਨਿਆਂ ਤੋਂ ਫਰਾਰ ਸੀ।
ਪੁਲਿਸ ਨੂੰ ਸੂਹ ਮਿਲੀ ਕਿ ਮਸੀਹ ਚਰਚ ਵਿਚ ਹੈ ਅਤੇ ਹਾਲੇ ਵੀ ਧਰ ਧਰਮ ਪਰਿਵਰਤਨ ਕਰਵਾਉਣ ਵਿਚ ਲੱਗਾ ਹੋਇਆ ਹੈ
ਪੁਲਿਸ ਦੀ ਇੱਕ ਟੀਮ ਨੇ ਚਰਚ ਵਿੱਚ ਛਾਪਾ ਮਾਰ ਕੇ ਪਾਦਰੀ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਮਸੀਹ ਦੇ ਕਬਜ਼ੇ ‘ਚੋਂ ਵੱਖ-ਵੱਖ ਨਾਵਾਂ ਅਤੇ ਪਤਿਆਂ ਵਾਲੇ 4 ਆਧਾਰ ਕਾਰਡ ਬਰਾਮਦ ਕੀਤੇ ਗਏ ਹਨ।
ਪੁਲਿਸ ਅਧਿਕਾਰੀ ਨੇ ਕਿਹਾ, “ਉਸ ਨੇ ਕਬੂਲ ਕੀਤਾ ਕਿ ਆਧਾਰ ਕਾਰਡ ਹਿੰਦੂਆਂ ਦੇ ਹਨ, ਜਿਨ੍ਹਾਂ ਨੂੰ ਈਸਾਈ ਬਣਾਇਆ ਗਿਆ ਸੀ।”
ਮਸੀਹ ਨੂੰ ਇਸ ਸਾਲ ਅਪ੍ਰੈਲ ‘ਚ 26 ਹੋਰਨਾਂ ਦੇ ਨਾਲ ਧਰਮ ਪਰਿਵਰਤਨ ਦੇ ਦੋਸ਼ ‘ਚ ਜੇਲ ਭੇਜਿਆ ਗਿਆ ਸੀ।
ਸਰਕਲ ਅਫਸਰ ਵੀਰ ਸਿੰਘ ਨੇ ਦੱਸਿਆ ਕਿ ਧਰਮ ਪਰਿਵਰਤਨ ਰੈਕੇਟ ਵਿੱਚ ਕੁਝ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਦਾ ਪਤਾ ਲੱਗਾ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।