Fri. Mar 29th, 2024


ਨਵੀਂ ਦਿੱਲੀ – ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਅਖੰਡ ਕੀਰਤਨੀ ਜੱਥਾ (ਦਿੱਲੀ) ਦਾ ਸਾਲਾਨਾ ਅਖੰਡ ਕੀਰਤਨ ਸਮਾਗਮ ਚੜ੍ਹਦੀਕਲਾ ਨਾਲ ਸਮਾਪਤ ਹੋਇਆ । ਜਿਕਰਯੋਗ ਹੈ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੁਸਹਿਰੇ ਦੀਆਂ ਛੁਟੀਆਂ ਵਿਚ ਦਿੱਲੀ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਦਿੱਲੀ ਦੇ ਵੱਖ ਵੱਖ ਇਤਿਹਾਸਿਕ ਗੁਰਦੁਆਰਿਆਂ ਅੰਦਰ ਕੀਰਤਨੀ ਅਖਾੜੇ ਸਜਾਂਦੇ ਹੁੰਦੇ ਸਨ । ਇਸ ਵਾਰ ਵੀਂ ਇਹ ਸਮਾਗਮ 29 ਸਤੰਬਰ ਤੋਂ ਲੈ ਕੇ 5 ਅਕਤੂਬਰ ਤਕ ਚਲਿਆ ਸੀ । ਬਾਹਰੋਂ ਆਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਦਾ ਇੰਤੇਜਾਮ ਖਾਲਸਾ ਸਕੂਲ ਦੇਵ ਨਗਰ ਵਿਖੇ ਹੋਇਆ ਸੀ । ਸਮਾਗਮ ਅੰਦਰ ਦੇਸ਼ ਵਿਦੇਸ਼ ਤੋਂ ਸੰਗਤਾਂ ਅਤੇ ਕੀਰਤਨੀਆਂ ਨੇ ਹਾਜ਼ਿਰੀ ਭਰੀ ਸੀ । ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਵੇਰੇ ਅਤੇ ਸ਼ਾਮ ਨੂੰ ਕੀਰਤਨੀ ਦਿਵਾਨ ਸਜਾਏ ਗਏ ਸਨ । ਸਮਾਗਮ ਦੀ ਸਮਾਪਤੀ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕੀਰਤਨ ਰੈਣ ਸਬਾਈ ਨਾਲ ਹੋਈ ਸੀ ਜਿਸ ਵਿਚ ਬਹੁਤ ਵੱਡੀ ਗਿਣਤੀ ਅੰਦਰ ਸੰਗਤਾਂ ਨੇ ਹਾਜ਼ਿਰੀ ਭਰ ਕੇ ਗੁਰੂ ਜਸ ਦਾ ਲਾਹਾ ਲਿਆ ਸੀ । ਸਮਾਗਮ ਵਿਚ ਭਾਈ ਗੁਰਮੀਤ ਸਿੰਘ ਕਸ਼ਮੀਰੀ ਵਲੋਂ ਦਿੱਲੀ ਦੇ ਪ੍ਰਬੰਧਕਾਂ ਨਾਲ ਕੀਤੇ ਗਏ ਬਦਸਲੂਕ ਕਰਕੇ ਉਨ੍ਹਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਗਿਆ ਜਿਸ ਨੂੰ ਭਰਵੀਂ ਗਿਣਤੀ ਵਿਚ ਸੰਗਤਾਂ ਨੇ ਮੰਜੂਰ ਕੀਤਾ ਸੀ । ਅਖੰਡ ਕੀਰਤਨੀ ਜੱਥੇ ਦਾ ਅਗਲਾ ਸਮਾਗਮ ਕੀਰਤਨ ਦਿਵਸ ਸੋਹਿਲਾ ਗੁਰਦੁਆਰਾ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ, ਰੋਪੜ ਵਿਖੇ 16 ਅਕਤੂਬਰ ਨੂੰ ਹੋਣਾ ਹੈ ।

 

Leave a Reply

Your email address will not be published. Required fields are marked *