ਨਵੀਂ  ਦਿੱਲੀ- ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਕੌਮੀ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਸ. ਕੁਲਦੀਪ ਸਿੰਘ ਭੋਗਲ, ਅਮਰਜੀਤ ਸਿੰਘ ਪੰਮੀ ਮੀਤ ਪ੍ਰਧਾਨ, ਪ੍ਰਸੂਨ ਕੁਮਾਰ ਐਡਵੋਕੇਟ ਨੇ ਕਿਹਾ ਕਿ ਰਾਹਤ ਕਮੇਟੀ 1984 ਸਿੱਖ

ਕਤਲੇਆਮ ਦੌਰਾਨ ਮਾਰੇ ਗਏ ਸਿੱਖ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਦਿੱਲੀ ਸਮੇਤ ਪੂਰੇ ਭਾਰਤ `ਚ  ਲੜਾਈ ਲੜੇਗੀ।ਜਿਸ ਦੇ ਤਹਿਤ ਦਿੱਲੀ ਅਤੇ ਕਾਨਪੁਰ `ਚ ਐਸ.ਆਈ.ਟੀ ਦਾ ਗਠਨ ਕੀਤਾ ਗਿਆ ਅਤੇ ਦੋਸ਼ੀਆਂ/ਮੁਲਜ਼ਮਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ ਗਈਆਂ।ਇਸ

ਘਿਨਾਉਣੇ ਕਤਲ ਕੇਸ `ਚ ਦਿੱਲੀ ਦੇ ਮੁੱਖ ਮੁਲਜ਼ਮਾਂ `ਚੋਂ ਇੱਕ ਸੱਜਣ ਕੁਮਾਰ ਨੂੰ ਅਜੇ ਜ਼ਮਾਨਤ ਨਹੀਂ ਮਿਲੀ ਹੈ।ਰਾਹਤ ਕਮੇਟੀ ਦੇ ਯਤਨਾਂ ਸਦਕਾ ਕਾਨਪੁਰ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸੁਪਰੀਮ ਕੋਰਟ `ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ

ਸੀ, ਜਿਸ ਤਹਿਤ 2019 ਵਿੱਚ ਐਸ.ਆਈ.ਟੀ. ਨੇ ਸਾਢੇ ਤਿੰਨ ਸਾਲਾਂ ਬਾਅਦ 92 ਮੁਲਜ਼ਮਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ 20 ਦੀ ਮੌਤ ਹੋ ਚੁੱਕੀ ਹੈ।ਇਨ੍ਹਾਂ ਵਿੱਚੋਂ 36 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਅਮਲ ਵਿੱਚ ਲਿਆਂਦੀ ਗਈ।ਪਹਿਲਾ ਇਕ ਦੋਸ਼ੀ ਬ੍ਰਜੇਸ਼ ਦੂਬੇ ਅਤੇ ਹੁਣ ਬਾਕੀ ਤਿੰਨ ਦੋਸ਼ੀਆਂ ਨੂੰ ਇਲਾਹਾਬਾਦ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ।ਜਾਪਦਾ ਹੈ ਕਿ ਐੱਸ.ਆਈ.ਟੀ ਅਤੇ ਉੱਤਰ ਪ੍ਰਦੇਸ਼ ਸਰਕਾਰ ਦੋਸ਼ੀਆਂ ਨੂੰ ਸਜ਼ਾ

ਦਿਵਾਉਣ ਪ੍ਰਤੀ ਉਦਾਸੀਨ ਹੋ ਗਈ ਹੈ।ਕਿਉਂਕਿ ਹੇਮਰਾਜ ਗੌੜ ਅਤੇ ਯਜੁਵੇਂਦਰ ਕੁਸ਼ਵਾਹਾ ਜੋ ਕਿ ਕਾਨਪੁਰ ਕਤਲੇਆਮ ਦੇ ਮਾਸਟਰਮਾਇੰਡ ਹਨ, ਨੂੰ ਅਜੇ ਤੱਕ ਫੜਿਆ ਨਹੀਂ ਹੈ ਅਤੇ ਉਹ ਲੀਡਰਾਂ ਦੇ ਨਾਲ ਘੁੰਮ ਰਹੇ ਹਨ, ਜਿਸ ਤੋਂ ਲੱਗਦਾ ਹੈ ਕਿ ਐਸ.ਆਈ.ਟੀ ਸ਼ਾਇਦ ਕਿਸੇ

ਦਬਾਅ ਵਿੱਚ ਆ ਗਈ ਹੋਵੇ। ਇੱਥੋਂ ਤੱਕ ਕਿ ਐਸ.ਆਈ.ਟੀ ਮੁਖੀ ਬਾਲੇਂਦੂ ਭੂਸ਼ਣ ਨੂੰ ਬਦਲ ਕੇ ਕਾਨਪੁਰ ਤੋਂ ਇਲਾਵਾ ਲਖਨਊ ਵਿੱਚ ਕੰਮ ਦਿੱਤਾ ਗਿਆ ਹੈ, ਜਿਸ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ ਤੇ ਦੋਸ਼ੀ ਫੜੇ ਨਹੀਂ ਜਾ ਰਹੇ ਹਨ।ਕੁਲਦੀਪ ਸਿੰਘ ਭੋਗਲ ਨੇ ਸ਼੍ਰੋਮਣੀ

ਕਮੇਟੀ, ਦਿੱਲੀ ਕਮੇਟੀ, ਕਾਨਪੁਰ ਦੀਆਂ ਸਿੰਘ ਸਭਾਵਾਂ ਅਤੇ ਸਿੱਖ ਜੱਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਇਸ ਲੜਾਈ ਨੂੰ ਨੇਪਰੇ ਚਾੜ੍ਹਨ ਵਿੱਚ ਸਾਡਾ ਸਾਥ ਦੇਣ।ਉਨ੍ਹਾਂ ਕਿਹਾ ਕਿ ਸ. ਭੋਗਲ ਤੇ ਐਡਵੋਕੇਟ ਪ੍ਰਸੂਨ ਕੁਮਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਉਨ੍ਹਾਂ ਦੀ ਜ਼ਮਾਨਤ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਤੱਕ ਵੀ ਪਹੁੰਚ ਕਰਨਗੇ ਜੇ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਦਿਸ਼ਾ `ਚ ਠੋਸ ਕਦਮ ਨਾ ਚੁੱਕੇ।ਕੁਲਦੀਪ ਸਿੰਘ ਭੋਗਲ ਨੇ ਯੂ.ਪੀ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ `ਚ ਦਖਲ ਦੇਣ ਤਾਂ ਜੋ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸੱਕਣ।

Leave a Reply

Your email address will not be published. Required fields are marked *