ਨਵੀਂ ਦਿੱਲੀ -ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ‘ਤੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਵਿਵਾਦਪੂਰਨ ਬਿਆਨ ਦੇ ਕੇ ਸਿਆਸਤ ਨੂੰ ਗਰਮਾ ਦਿਤਾ ਹੈ ਉਨ੍ਹਾਂ ਨੇ ਕਿਸਾਨਾਂ ਦੀ ਤੁਲਨਾ ਗੁੰਡੇ ਬਦਮਾਸ਼ਾਂ ਦੇ ਨਾਲ ਕੀਤੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰਨਾ ਅਪਰਾਧਿਕ ਹੈ ਤੇ ਵਿਰੋਧੀ ਧਿਰ ਅਜਿਹੀਆਂ ਚੀਜ਼ਾਂ ਨੂੰ ਹਵਾ ਦੇ ਰਹੀ ਹੈ। ਲੇਖੀ ਦੇ ਬਿਆਨ ਦਾ ਸਖਤ ਵਿਰੋਧ ਜ਼ਾਹਰ ਕੀਤਾ ਜਾ ਰਿਹਾ ਹੈ ਤੇ ਲੇਖੀ ਦੇ ਅਸਤੀਫੇ ਦੀ ਮੰਗ ਵੀ ਕੀਤੀ ਗਈ ਹੈ। ਅਜ ਮੀਡੀਆ ਨਾਲ ਗੱਲਬਾਤ ਕਰਦਿਆਂ ਮੀਨਾਕਸ਼ੀ ਲੇਖੀ ਨੇ ਕਿਹਾ, ‘ਉਹ ਕਿਸਾਨ ਨਹੀਂ ਹਨ, ਉਹ ਗੁੰਡੇ ਬਦਮਾਸ਼ ਹਨ’। ਇਸ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਤੇ ਇਹ ਅਪਰਾਧਿਕ ਗਤੀਵਿਧੀਆਂ ਹਨ, 26 ਜਨਵਰੀ ਨੂੰ ਜੋ ਹੋਇਆ ਉਹ ਸ਼ਰਮਨਾਕ ਸੀ। ਉਹ ਅਪਰਾਧਿਕ ਗਤੀਵਿਧੀਆਂ ਸਨ ਤੇ ਇਸ ਵਿਚ ਵਿਰੋਧੀ ਪੱਖ ਤੋਂ ਚੀਜ਼ਾਂ ਨੂੰ ਉਤਸ਼ਾਹਤ ਕੀਤਾ ਗਿਆ ਸੀ ।  

Leave a Reply

Your email address will not be published. Required fields are marked *