Tue. Mar 21st, 2023


 

 

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਅਤਿ ਆਧੁਨਿਕ ਤਕਨੀਕ ਨਾਲ

‘ਇੰਟਰਨੈਸ਼ਨਲ ਸੈਂਟਰ ਫ਼ਾਰ ਸਿੱਖ ਸਟੱਡੀਜ਼’ ਸਥਾਪਤ ਕੀਤਾ ਗਿਆ ਹੈ।ਗੁਰੂ ਹਰਿਕ੍ਰਿਸ਼ਨਪਬਲਿਕ ਸਕੂਲ ਲੋਨੀ ਰੋਡ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਮੈਨੇਜਰ ਦਲਵਿੰਦਰ ਸਿੰਘ ਅਤੇ ਪਿੰ੍ਰਸੀਪਲ ਸਤਬੀਰ ਸਿੰਘ ਵੱਲੋਂ ਸਕੂਲੀ ਵਿਦਿਆਰਥੀਆਂ

ਨੂੰ ਸਿੱਖ ਇਤਿਹਾਸ ਦੇ ਗੌਰਵਸ਼ਾਲੀ ਵਿਰਸੇ ਤੋਂ ਜਾਣੂੰ ਕਰਾਉਣ ਲਈ ਸਕੂਲ ਦੀ ਵੱਖ-ਵੱਖਜਮਾਤਾਂ ਦੇ ਸੈਂਕੜੇ ਵਿਦਿਆਰਥੀਆਂ ਨੂੰ ਇਸ ਸੈਂਟਰ ਵਿਖੇ ਭੇਜਿਆ।ਸਕੂਲੀ ਅਧਿਆਪਕਾਂ ਦੀਅਗਵਾਈ ਵਿੱਚ ਵਿਦਿਆਰਥੀਆਂ ਨੇ ਇਸ ਸੈਂਟਰ ਵਿਖੇ ਅਤਿ ਆਧੁਨਿਕ ਤਰੀਕੇ ਨਾਲ ਸਥਾਪਤ

ਸਾਧਨਾਂ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ‘ਹੋਲੋਗ੍ਰਾਫ਼ਿਕ ਆਡੀਟੋਰੀਅਮਵੀਡੀਓ ਦੁਆਰਾ ਜਾਣਿਆ।ਜ਼ਿਕਰਯੋਗ ਗੱਲ ਹੈ ਕਿ ਇਹ ਵਰ੍ਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਸਮਾਪਤੀ ਦਾ ਹੈ।ਸਕੂਲ ਵੱਲੋਂ ਜਿੱਥੇ ਆਪਣੇ ਇਥੇ ਪੜਨ

ਵਾਲੇ ਵਿਦਿਆਰਥੀਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ 9ਵੇਂ ਮਹਲੇ ਦੇਸਲੋਕਾਂ ਨੂੰ ਕੰਠ ਕਰਾਇਆ ਗਿਆ, ਉਥੇ ਹੀ ਗ਼ੈਰ ਸਿੱਖ ਪਰਿਵਾਰਾਂ ਦੇ ਬੱਚਿਆਂ ਨੇ ਬੜੇਉਤਸ਼ਾਹ ਪੂਰਵਕ ਨਾਲ ਸ਼ਰਧਾ ਭਾਵਨਾ ਦੇ ਸਲੋਕ ਮਹਲਾ ਦਾ ਗਾਇਨ ਕੀਤਾ। ਸਕੂਲ ਪ੍ਰਬੰਧਕਾਂ

ਨੇ ਇਸ ਨੂੰ ਗੁਰੁਪੁਰਬ ਦੇ ਮੌਕੇ ਸੰਗਤਾਂ ਦੇ ਸਨਮੁੱਖ ਰਲੀਜ ਵੀ ਕੀਤਾ ਗਿਆ। ਸਕੂਲਪਿੰ੍ਰਸੀਪਲ ਸਤਬੀਰ ਸਿੰਘ ਅਨੁਸਾਰ ਸਕੂਲ ਵਿਖੇ ‘ਡਿਵਨਿਟੀ’ ਨੂੰ ਪਹਿਲ ਦੇ ਅਧਾਰ ਤੇਪੜਾਇਆ ਜਾਂਦਾ ਹੈ। ਵਿਦਿਆਰਥੀਆਂ ਨੂੰ ਇਸ ਧਾਰਮਿਕ ਪੁਸਤਕ ਵਿੱਚ ‘ਪ੍ਰੈਕਟੀਕਲ’ ਨੂੰ ਵੀ

ਸ਼ਾਮਲ ਕੀਤਾ ਗਿਆ ਹੈ। ਜਿਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਪੜਾਈ ਦੇ ਨਾਲ-ਨਾਲ ਬੱਚਿਆਂ ਨੂੰਦਿੱਲੀ ਦੇ ਇਤਿਹਾਸਕ ਗੁਰਧਾਮਾਂ ਦੇ ਵੀ ਦਰਸ਼ਨ ਕਰਾਏ ਜਾਣ। ਸਕੂਲ ਚੇਅਰਮੈਨ ਪਰਵਿੰਦਰਸਿੰਘ ਲੱਕੀ ਦਾ ਕਹਿਣਾ ਹੈ ਕਿ ਸਾਡਾ ਵਿਰਸਾ ਗੌਰਵਸ਼ਾਲੀ ਹੈ। ਮੌਜੂਦਾ ਸਮੇਂ ਵਿੱਚ ਗੁਰੂ

ਸਾਹਿਬਾਨ ਅਤੇ ਭਗਤਾਂ ਤੇ ਭੱਟਾਂ ਦੇ ਨਾਲ-ਨਾਲ ਸੂਰਬੀਰ ਯੋਧਿਆਂ ਦੇ ਬਾਰੇ ਜਾਣਕਾਰੀਦੇਣ ਵਾਸਤੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕਕਮੇਟੀ ਵੱਲੋਂ ਸਥਾਪਤ ਅਜਾਇਬ-ਘਰਾਂ ਦੇ ਦਰਸ਼ਨ ਕਰਾਏ ਜਾਣਗੇ ਤਾਂ ਕਿ ਵਿਦਿਆਰਥੀ ਵੱਧ

ਤੋਂ ਗਿਣਤੀ ਵਿੱਚ ਸਾਮਲ ਹੁੰਦੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰ ਸਕਣ।

Leave a Reply

Your email address will not be published. Required fields are marked *