ਨਵੀਂ ਦਿੱਲੀ – ਭਾਰਤ ਸਰਕਾਰ ਨੇ ਦਾਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਟਾਕ ਸੀਮਾ ਤੈਅ ਕੀਤੀ ਹੈ, ਕਿਸਾਨ ਸਹੀ ਸਾਬਤ ਹੋਏ ਹਨ। ਕਿਉਂਕਿ ਇਹ ਕਦਮ ਸੁਪਰੀਮ ਕੋਰਟ ਵੱਲੋਂ 2020 ‘ਚ ਜਰੂਰੀ ਵਸਤੂਆਂ ਅਧਿਨਿਯਮ ਦੀਆਂ ਸੋਧਾਂ ‘ਤੇ ਰੋਕ ਲਾਉਣ ਕਰਕੇ ਸੰਭਵ ਹੋਇਆ ਹੈ। ਸੁਪਰੀਮ ਕੋਰਟ ਨੇ ਦੇਸ਼-ਭਰ ਦੇ ਕਿਸਾਨਾਂ ਦੇ ਵਿਰੋਧ ਅਤੇ ਅੰਦੋਲਨ ਕਾਰਨ ਜਰੂਰੀ ਵਸਤੂਆਂ ਸੋਧ ਅਧਿਨਿਯਮ 2020 ਸਮੇਤ ਤਿੰਨ ਖੇਤੀ ਕਾਨੂੰਨ ਲਾਗੂ ਕਰਨ ‘ਤੇ ਰੋਕ ਲਗਾਈ ਹੋਈ ਹੈ।

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸ੍ਰੀ ਸ਼ਰਦ ਪਵਾਰ ਦੇ 3 ਕੇਂਦਰੀ ਖੇਤੀਬਾੜੀ ਕਾਨੂੰਨਾਂ ਬਾਰੇ ਵਿਵਾਦਪੂਰਨ ਬਿਆਨਾਂ ਅਤੇ ਚੱਲ ਰਹੇ ਕਿਸਾਨ ਅੰਦੋਲਨ ਲਈ ਮਹਾਰਾਸ਼ਟਰ ਵਿਕਾਸ ਅਗਾੜੀ ਅਤੇ ਰਾਜ ਸਰਕਾਰ ਦੇ ਇੱਕ ਸਪੱਸ਼ਟ ਸਪੱਸ਼ਟੀਕਰਨ ਦੀ ਲੋੜ ਹੈ। ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਇਸ ਤਰਾਂ ਦਾ ਸਪਸ਼ਟੀਕਰਨ ਤੁਰੰਤ ਜਾਰੀ ਕੀਤੀ ਜਾਵੇ। ਸੰਯੁਕਤ ਕਿਸਾਨ ਮੋਰਚੇ ਨੇ ਰਾਜ ਸਰਕਾਰ ਨੂੰ ਕੇਂਦਰ-ਸਰਕਾਰ ਅਤੇ ਕਾਰਪੋਰੇਸ਼ਨਾਂ ਦੇ ਦਬਾਅ ਹੇਠ ਆਉਣ ਵਿਰੁੱਧ ਚੇਤਾਵਨੀ ਦਿੱਤੀ ਹੈ, ਜੋ ਕਾਨੂੰਨਾਂ ਦਾ ਲਾਭ ਉਠਾਉਣਗੇ। ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦਾ ਇੱਕ ਮੁੱਖ ਪੱਖ ਖੇਤੀਬਾੜੀ ਮੰਡੀਕਰਨ ਦੇ ਵਿਸ਼ੇ ਉੱਤੇ ਰਾਜ ਸਰਕਾਰ ਦਾ ਸੰਵਿਧਾਨਕ ਅਧਿਕਾਰ ਹੈ। ਐਮਵੀਏ ਦੀਆਂ ਤਿੰਨੋਂ ਪਾਰਟੀਆਂ ਨੇ ਪਿਛਲੇ ਸਮੇਂ ਵਿੱਚ ਕਿਸਾਨ ਅੰਦੋਲਨ ਅਤੇ ਇਸਦੀਆਂ ਮੰਗਾਂ ਦਾ ਸਮਰਥਨ ਕੀਤਾ ਸੀ। ਇਸ ਵਿੱਚ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ 23 ਜਨਵਰੀ ਤੋਂ 25 ਤੋਂ 2021 ਤੱਕ ਕੀਤੀ ਵਿਸ਼ਾਲ ਮਹਾਂਰੈਲੀ ਸ਼ਾਮਲ ਹੈ, ਜਿੱਥੇ ਐਮਵੀਏ ਅਤੇ ਹੋਰ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਸੀ ਅਤੇ ਮਈ 2021 ਵਿੱਚ 12 ਰਾਜਨੀਤਿਕ ਪਾਰਟੀਆਂ ਦੇ ਦਸਤਖਤ ਕੀਤੇ ਸੰਘਰਸ਼ ਦੀ ਹਮਾਇਤ ਕਰਨ ਵਾਲਾ ਇੱਕ ਬਿਆਨ ਵੀ ਸ਼ਾਮਲ ਹੈ। ਕੁੱਝ ਦਿਨ ਪਹਿਲਾਂ ਕਿਸਾਨ ਆਗੂਆਂ ਨੇ ਸ੍ਰੀ ਪਵਾਰ ਨਾਲ ਮੁਲਾਕਾਤ ਕੀਤੀ, ਉਨ੍ਹਾਂ ਕਿਸਾਨਾਂ ਨੂੰ ਮੰਗਾਂ ਪ੍ਰਤੀ ਸਰਕਾਰ ਦੇ ਸਮਰਥਨ ਦਾ ਭਰੋਸਾ ਦਿੱਤਾ ਸੀ। ਰਿਪੋਰਟ ਕੀਤੇ ਬਿਆਨ ਅਤੇ ਇਸ ਤੋਂ ਬਾਅਦ ਦੇ ਸਪਸ਼ਟੀਕਰਨ ਭੰਬਲਭੂਸੇ ਦਾ ਕਾਰਨ ਬਣ ਰਹੇ ਹਨ, ਅਤੇ ਭਾਜਪਾ ਸਰਕਾਰ ਇਸ ਮੌਕੇ ਦਾ ਲਾਭ ਲੈ ਰਹੀ ਹੈ। ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਗੁਰਨਾਮ ਸਿੰਘ ਚਡੂਣੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵਕੁਮਾਰ ਸ਼ਰਮਾ ‘ਕੱਕਾ ਜੀ’, ਯੁੱਧਵੀਰ ਸਿੰਘ, ਯੋਗੇਂਦਰ ਯਾਦਵ
ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਨੂੰ ਸੂਚਿਤ ਕਰਨਾ ਚਾਹੁੰਦਾ ਹੈ ਕਿ ਉਹ ਸ੍ਰੀ ਪਵਾਰ ਦੇ ਸੋਧਾਂ ਦੇ ਕਥਿਤ ਸੁਝਾਅ ਨਾਲ ਜੋ ਚਾਹੁਣ ਕਰ ਸਕਦੇ ਹਨ, ਪਰ ਪ੍ਰਦਰਸ਼ਨਕਾਰੀ ਕਿਸਾਨ ਉਦੋਂ ਤੱਕ ਸੰਘਰਸ਼ਸ਼ੀਲ ਮੋਰਚਿਆਂ ‘ਤੇ ਡਟੇ ਰਹਿਣਗੇ, ਜਦੋਂ ਤੱਕ ਉਨ੍ਹਾਂ ਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਪੂਰੀ ਨਹੀਂ ਹੋ ਜਾਂਦੀ।

ਸੰਯੁਕਤ ਕਿਸਾਨ ਮੋਰਚਾ ਨੇ ਪ੍ਰੋਫੈਸਰ ਨੋਮ ਚੋਮਸਕੀ ਦਾ ਹਾਲ ਹੀ ਵਿੱਚ ਉਹਨਾਂ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਲਈ ਸਲਾਹ ਅਤੇ ਉਤਸ਼ਾਹਜਨਕ ਵਿਚਾਰਾਂ ਨਾਲ ਹੌਸਲਾ ਦੇਣ ਲਈ ਧੰਨਵਾਦ ਕੀਤਾ ਹੈ। ਪ੍ਰੋ. ਚੋਮਸਕੀ ਨੂੰ ਭੇਜੇ ਇੱਕ ਪੱਤਰ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਨੋਟ ਕੀਤਾ ਕਿ ਖੇਤੀ ਅਤੇ ਖੁਰਾਕ ਸੁਰੱਖਿਆ ‘ਤੇ ਕਾਰਪੋਰੇਟ ਹਮਲਿਆਂ ਖ਼ਿਲਾਫ਼ ਆਪਣੇ ਦ੍ਰਿੜ ਅਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਨੂੰ ਜਾਰੀ ਰੱਖਣ ਲਈ ਉਹਨਾਂ ਦੇ ਬਿਆਨ ਨੇ ਕਿਸਾਨਾਂ ‘ਚ ਉਤਸ਼ਾਹ ਭਰਿਆ ਹੈ।

ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਬਿਜ਼ਲੀ ਦੇ ਲਗਾਤਾਰ ਕੱਟਾਂ ਕਾਰਨ ਕਿਸਾਨ ਆਪਣੀ ਝੋਨੇ ਦੀ ਫਸਲ ਸੁੱਕਣ, ਅਤੇ ਫਸਲਾਂ ਦੇ ਨੁਕਸਾਨ ਤੋਂ ਚਿੰਤਤ ਹਨ।
ਇਸ ਮਸਲੇ ਦੇ ਹੱਲ ਲਈ ਵੱਖ-ਵੱਖ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਇਸ ਮਾਮਲੇ ਲਈ 5 ਜੁਲਾਈ 2021 ਤੱਕ ਸੁਲਝਾਉਣ ਲਈ ਸੂਬਾ ਸਰਕਾਰ ਨੂੰ ਅਲਟੀਮੇਟਮ ਜਾਰੀ ਕਰ ਦਿੱਤਾ ਹੈ।

ਟਰੈਕਟਰ-ਰੈਲੀਆਂ ਅਤੇ ਹੋਰ ਸਾਧਨਾਂ ਨਾਲ ਕਿਸਾਨਾਂ ਦੇ ਵੱਡੇ ਕਾਫ਼ਲੇ ਵੱਖ-ਵੱਖ ਮੋਰਚਿਆਂ ‘ਤੇ ਪਹੁੰਚ ਰਹੇ ਹਨ। ਗਾਜੀਪੁਰ ਮੋਰਚੇ ‘ਤੇ ਸ਼ਾਮਲੀ ਅਤੇ ਮੇਰਠ ਤੋਂ ਕਿਸਾਨ ਪਹੁੰਚੇ ਹਨ। ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਕੋਟਾ, ਬੂੰਦੀ, ਹਨੂੰਮਾਨਗੜ੍ਹ ਅਤੇ ਜੋਧਪੁਰ ਤੋਂ ਸ਼ਾਹਜਹਾਨਪੁਰ ਮੋਰਚੇ ਲਈ ਰਵਾਨਾ ਹੋਏ ਹਨ। ਅਲਵਰ ਜ਼ਿਲੇ ਦੇ ਭਵਲ ਚੌਰਾਸੀ ਖਾਪ ਪਿੰਡਾਂ ਤੋਂ ਜਲਦ ਹੀ ਸ਼ਾਹਜਹਾਂਪੁਰ ਲਈ ਇੱਕ ਵੱਡਾ ਕਾਫਲਾ ਪਹੁੰਚਣ ਦੀ ਉਮੀਦ ਹੈ। ਬੀ.ਕੇ.ਯੂ(ਚਡੂਨੀ) ਦੀ ਅਗਵਾਈ ਵਿੱਚ ਇੱਕ ਕਾਫਲਾ ਅੱਜ ਚੰਡੀਗੜ੍ਹ ਤੋਂ ਸਿੰਘੂ ਬਾਰਡਰ ਪਹੁੰਚਿਆ ਹੈ।

ਕਿਸਾਨ-ਅੰਦੋਲਨ ‘ਚ ਸੈਂਕੜੇ ਅਜਿਹੇ ਨੌਜਵਾਨ ਹਨ, ਜੋ ਆਪਣੀ ਪ੍ਰਤੀਬੱਧਤਾ ਨਾਲ ਲਗਾਤਾਰ ਮੋਰਚੇ ‘ਤੇ ਡਟੇ ਹੋਏ ਹਨ। ਇਹ ਉਹ ਲੋਕ ਹਨ, ਜੋ ਮਹਿਸੂਸ ਕਰਦੇ ਹਨ ਕਿ ਇਹ ਇਤਿਹਾਸਕ ਵਿਰੋਧ ਪ੍ਰਦਰਸ਼ਨ ਇੱਕ ਮਹੱਤਵਪੂਰਣ ਅੰਦਾਜ਼ ਵਿੱਚ ਦੇਸ਼ ਵਿੱਚ ਕਿਸਾਨੀ ਅਤੇ ਕਿਸਾਨੀ ਦੇ ਭਵਿੱਖ ਨੂੰ ਨਿਰਧਾਰਤ ਕਰੇਗਾ।
ਅਜਿਹਾ ਹੀ ਇੱਕ ਨੌਜਵਾਨ ਭਾਰਤੀ ਕਿਸਾਨ ਯੂਨੀਅਨ(ਰਾਜੇਵਾਲ) ਨਾਲ ਸਬੰਧਤ ਹਸਨਪੁਰ ਖੁਰਦ (ਗੁਰਦਾਸਪੁਰ, ਪੰਜਾਬ) ਦਾ 32 ਸਾਲਾ ਨੌਜਵਾਨ ਬਲਜਿੰਦਰ ਸਿੰਘ ਹੈ, ਜੋ 26 ਨਵੰਬਰ, 2020 ਤੋਂ ਦਿੱਲੀ ਬਾਰਡਰ ‘ਤੇ ਵਿਰੋਧ ਪ੍ਰਦਰਸ਼ਨ ਦੇ ਸ਼ੁਰੂ ਤੋਂ ਹੀ ਸਿੰਘੂ ਬਾਰਡਰ’ ਤੇ ਰਿਹਾ ਹੈ। ਉਹ ਲਹਿਰ ਦਾ ਨਿਡਰ ਸਿਪਾਹੀ ਹੈ। ਉਹ 3 ਭਰਾਵਾਂ ਦੇ ਇੱਕ ਪਰਿਵਾਰ ਵਿੱਚ ਸਭ ਤੋਂ ਛੋਟਾ ਹੈ, ਉਸਦੇ ਦੋ ਬੱਚੇ ਹਨ। ਉਸਨੇ ਇਸ ਅੰਦੋਲਨ ਲਈ ਇੱਟਾਂ ਦੇ ਭੱਠੇ ਤੋਂ ਆਪਣਾ ਕੰਮ ਵੀ ਛੱਡ ਦਿੱਤਾ। ਉਸ ਸਿਰਫ ਇੱਕ ਏਕੜ ਜ਼ਮੀਨ ਹੈ। ਬਲਜਿੰਦਰ ਸਿੰਘ ਸਿੰਘੂ ਬਾਰਡਰ ‘ਤੇ ਰੋਜ਼ਾਨਾ ਸਟੇਜ ਦੇ ਪ੍ਰਬੰਧ ਕਰਨ ‘ਚ ਡਿਊਟੀ ਨਿਭਾਉਂਦਾ ਹੈ।

 

Leave a Reply

Your email address will not be published. Required fields are marked *