ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਨੌਜਵਾਨ ਆਗੂ ਸ. ਇੰਦਰਪ੍ਰੀਤ ਸਿੰਘ ਕੋਛੜ (ਮੌਂਟੀ) ਬੀਤੇ ਦਿਨੀਂ ਤਿੰਨ ਬੱਸਾਂ ਦਾ ਕਾਫਲਾ ਲੈ ਕੇ ਵਾਰਡ ਨੰਬਰ-18 ਰਾਜੌਰੀ ਗਾਰਡਨ ਤੇ ਸੁਭਾਸ਼ ਨਗਰ ਇਲ਼ਾਕੇ ਦੀਆਂ ਸੰਗਤਾਂ ਨਾਲ ਪੰਜਾਬ ਦੇ ਗੁਰਦੁਆਰਾ ਸਹਿਬਾਨਾਂ ਦੇ ਦਰਸ਼ਨ ਦੀਦਾਰਿਆਂ ਲਈ ਰਵਾਨਾ ਹੋਏ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਇੰਦਰਪ੍ਰੀਤ ਸਿੰਘ

ਮੌਂਟੀ ਨੇ ਦਸਿਆ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਅਤੇ ਆਸ-ਪਾਸ ਦੇ ਇਤਿਹਾਸਕ ਗੁਰਦੁਆਰਾ ਸਹਿਬਾਨਾਂ ਦੇ ਖ਼ੁੱਲੇ ਦਰਸ਼ਨ ਦੀਦਾਰੇ ਕਰਵਾਏ ਗਏ ਅਤੇ ਰਸਤੇ ਵਿੱਚ ਸਮੂਹ ਸੰਗਤਾਂ ਵੱਲੋਂ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ

ਕੀਰਤਨ ਕੀਤਾ ਗਿਆ।ਉਨ੍ਹਾਂ ਦਸਿਆ ਕਿ ਸੰਗਤਾਂ ਦਾ ਉਤਸ਼ਾਹ ਵੇਖਣ ਹੀ ਵਾਲਾ ਸੀ।ਸ. ਇੰਦਰਪ੍ਰੀਤ ਸਿੰਘ ਕੋਛੜ ਨੇ ਦਸਿਆ ਕਿ ਉਹ ਸਮੇਂ-ਸਮੇਂ ਪੰਥ ਅਤੇ ਸਿੱਖ ਕੌਮ ਦੀ  ਚੜ੍ਹਦੀਕਲਾ ਲਈ ਅਰਦਾਸ ਸਮਾਗਮ ਤੇ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਕਰਵਾਉਂਦੇ

ਰਹਿੰਦੇੇ ਹਨ।ਸ. ਗਗਨਜੋਤ ਸਿੰਘ ਸਾਹਨੀ ਨੇ ਦਸਿਆ ਕਿ ਸ. ਇੰਦਰਪ੍ਰੀਤ ਸਿੰਘ ਮੌਂਟੀ ਕੋਛੜ ਦੀ ਇਸ ਸੇਵਾ ਦੀ ਇਲਾਕੇ ਦੀਆਂ ਸੰਗਤਾਂ ਨੇ ਭਰਪੂਰ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਅੱਜ ਤੱਕ ਕਿਸੇ ਵੀ ਕਮੇਟੀ ਮੈਂਬਰ ਵੱਲੋਂ ਸੰਗਤਾਂ ਨੂੰ ਇੰਨੀ ਵੱਡੀ ਗਿਣਤੀ `ਚ ਕਿਸੇ ਵੀ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨਾਂ ਲਈ ਨਹੀਂ ਲਿਜਾਇਆ ਗਿਆ ਹੈ।ਸ. ਕੋਛੜ ਨੇ ਕਿਹਾ ਕਿ ਮੈਂ ਹਮੇਸ਼ਾਂ ਮਨੁੱਖਤਾ ਦੀ ਸੇਵਾ ਲਈ ਤੱਤਪਰ ਰਹਿੰਦਾ ਹਾਂ ਅਤੇ ਮੈਂ ਵੱਡਿਆਂ ਦੇ

ਨਕਸ਼ੇ ਕਦਮਾਂ ਦੇ ਚੱਲ ਕੇ ਸੰਗਤਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ।

Leave a Reply

Your email address will not be published. Required fields are marked *