ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਰਕਰਾਰ ਰੱਖਣ ਦੇ ਫ਼ੈਸਲੇ ਦਾ ਅਵਤਾਰ ਸਿੰਘ ਹਿੱਤ ਨੇ ਸੁਆਗਤ ਕਰਦਿਆਂ ਕਿਹਾ ਕਿ ਇਹ ਪਾਰਟੀ ਹੀ ਨਹੀਂ ਸਮੁੁੱਚੇ ਪੰਥ ਲਈ ਵੀ ਬਿਹਤਰ ਕਦਮ ਹੈ, ਕਿਉਂਕਿ ਮੌਜੁਦਾ ਹਾਲਾਤਾਂ ’ਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਕੋਈ ਆਗੂ ਅਜਿਹਾ ਨਹੀਂ ਹੋ ਸਕਦਾ ਜੋ ਪਾਰਟੀ ਦੀ ਕਮਾਨ ਸੰਭਾਲਦੇ ਹੋਏ ਪੰਥਕ ਹਿੱਤਾਂ ਪ੍ਰਤੀ ਸਹੀ

ਫ਼ੈਸਲੇ ਲੈਣ ਦੀ ਸੋਚ ਰੱਖਦਾ ਹੋਵੇ।ਜਥੇ. ਹਿੱਤ ਜੋ ਕਿ ਆਪ ਵੀ ਕੋਰ ਕਮੇਟੀ ਦੇ ਮੈਂਬਰ ਹਨ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ ਅਤੇ ਨਾਲ ਹੀ ਅਪੀਲ ਕਰਦਿਆਂ ਕਿਹਾ ਕਿ ਹੁਣ ਪਾਰਟੀ ਦਾ ਵਿਸਥਾਰ ਕਰਦੇ ਹੋਏ ਇਹ ਧਿਆਨ ਰੱਖਿਆ

ਜਾਵੇ ਕਿ ਸਿਰਫ਼ ਪੰਥਕ ਸੋਚ ਵਾਲੇ ਉਨ੍ਹਾਂ ਲੋਕਾਂ ਨੂੰ ਪਾਰਟੀ `ਚ ਸ਼ਾਮਲ ਕੀਤਾ ਜਾਵੇ ਜਿਨ੍ਹਾਂ ਨੇ ਪਾਰਟੀ ਨਾਲ ਹਮੇਸ਼ਾ ਖੜਦੇ ਹੋਏ ਆਪਣਾ ਜੀਵਨ ਲਗਾ ਦਿੱਤਾ।ਜਿਨ੍ਹਾਂ ਲੋਕਾਂ ਨੇ ਗਦਾਰੀ ਕਰਕੇ ਪਾਰਟੀ ਦੀ ਪਿੱਠ `ਚ ਛੁਰਾ ਮਾਰਨ ਦਾ ਕੰਮ ਕੀਤਾ, ਆਪਣੇ ਨਿਜੀ ਸੁਆਰਥਾਂ ਖਾਤਰ ਪਾਰਟੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਅਜਿਹੇ ਗਦਾਰਾਂ ਨੂੰ ਸੰਗਠਨ ਤੋਂਲਾਂਭੇ ਰੱਖਿਆ ਜਾਵੇ ਤਾਂ ਹੀ ਪਾਰਟੀ ਮੁੜ ਮਜਬੂਤੀ ਨਾਲ ਖੜ੍ਹ ਸਕਦੀ ਹੈ ਨਹੀਂ ਤਾਂ

ਅਜਿਹੇ ਲੋਕ ਪਾਰਟੀ ਨੂੰ ਢਾਹ ਲਾਉਂਦੇ ਰਹਿਣਗੇ।ਜਥੇ. ਹਿੱਤ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਜਬੂਤ ਹੋਣ ਨਾਲ ਪੰਥ ਨੂੰ ਮਜਬੂਤੀ ਮਿਲੇਗੀ ਅਤੇ ਜੋ ਲੋਕ ਸ਼੍ਰੋਮਣੀ ਗੁਰਦੁਆਰਾ ਕਮੇਟੀ ’ਤੇ ਕਾਬਜ਼ ਹੋਣ ਦੇ ਮਨਸੂਬੇ ਬਣਾਈ ਬੈਠੇ ਹਨ ਉਨ੍ਹਾਂ ਨੂੰ ਕਦੇ ਕਾਮਯਾਬੀ ਨਹੀਂ ਮਿਲ ਸਕਦੀ।ਪੰਥਕ ਮਸਲੇ ਉਦੋਂ ਹੀ ਹੱਲ ਹੋ ਸਕਦੇ ਹਨ ਜਦੋਂ ਪਾਰਟੀ ਮਜਬੂਤ ਹੋਵੇ। ਪੰਜਾਬ ਅਤੇ ਪੰਜਾਬੀਅਤ ਲਈ ਵੀ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮਾਰਗ ਦਰਸ਼ਨ `ਚ ਕੰਮ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਯਕੀਨੀ ਪਾਰਟੀ ਨੂੰ ਮੁੜ੍ਹ ਬੁਲੰਦੀਆਂ ’ਤੇ ਲੈ ਕੇ ਜਾਣਗੇ।

Leave a Reply

Your email address will not be published. Required fields are marked *