ਨਵੀਂ ਦਿੱਲੀ-  ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਚੇਅਰਮੈਨ ਅਤੇ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਸ. ਭੁਪਿੰਦਰ ਸਿੰਘ ਭੁੱਲਰ ਨੇ ਪੰਜਾਬ ਸਰਕਾਰ ਵੱਲੋਂ ਡੇਰਾ ਸਿਰਸਾ ਦੇ ਮੁੱਖੀ ਸੋਦਾ ਸਾਧ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ਸੀਨੀਅਰ ਐਡਵੋਕੇਟ ਵਿਨੋਦ ਘਈ ਦੀ ਨਵੇਂ ਐਡਵੋਕੇਟ ਜਨਰਲ ਵਜੋਂ ਹੋਈ

ਨਿਯੁਕਤੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।ਸ. ਭੁੱਲਰ ਨੇ ਕਿਹਾ ਕਿ ਮੀਡੀਆ ਰਾਹੀ ਪਤਾ ਲੱਗਾ ਹੈ ਕਿ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਦੇ ਅਸਤੀਫਾ ਦੇਣ ਮਗ਼ਰੋਂਪੰਜਾਬ ਸਰਕਾਰ ਵੱਲੋਂ ਅਪਰਾਧਕ ਮਾਮਲਿਆਂ ਦੇ ਮਾਹਿਰ ਮੰਨੇ ਜਾਂਦੇ ਐਡਵੋਕੇਟ ਵਿਨੋਦ ਘਈ

ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ।ਸ. ਭੁਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਵਿਨੋਦ ਘਈ ਉਹੀ ਵਕੀਲ ਹਨ ਜਿਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਵਿਚ ਮੁਲਜ਼ਮ ਡੇਰਾ ਮੁੱਖੀ ਦਾ ਸਾਰੇ ਕੇਸ ਲੜੇ ਹਨ।ਉਨ੍ਹਾਂ ਨੇ ਕਿਹਾ ਕਿ ਡੇਰਾ ਮੁਖੀ ਸ਼ੁਰੂ ਤੋਂ

ਸਿੱਖ ਵਿਰੋਧੀ ਹਰਕਤਾਂ ਕਰਦਾ ਆਇਆ ਹੈ ਅਤੇ ਇਨ੍ਹਾਂ ਹਰਕਤਾਂ ਕਰਕੇ ਸਿੱਖਾਂ ਦੇ ਹਮੇਸ਼ਾਂ ਹਿਰਦੇ ਵਲੂੰਧਰੇ ਗਏ ਹਨ ਅਤੇ ਅਜਿਹੇ ਵਿਚ ਸੋਦਾ ਸਾਧ ਦੇ ਵਕੀਲ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰਨਾ ਪੰਜਾਬ ਸਰਕਾਰ ਦਾ ਬੇਹੱਦ ਨਿੰਦਣਯੋਗ ਕਾਰਜ

ਹੈ।ਸ. ਭੁੱਲਰ ਕਿਹਾ ਕਿ ਜੋ ਵਕੀਲ ਡੇਰਾ ਮੁਖੀ ਦਾ ਵਕੀਲ ਰਿਹਾ ਹੋਵੇ ਉਸ ਤੋਂ ਸਿੱਖਕੌਮ ਨਿਆਂ ਦੀ ਕੀ ਆਸ ਰੱਖ ਸਕਦੀ ਹੈ।ਸ. ਭੁਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਵਿਚ ਪੰਜਾਬ ਸਰਕਾਰ ਸਿੱਖ ਕੌਮ ਨੂੰ ਨਿਆਂ ਦੇ ਨਾਂਅ `ਤੇ ਆਏ ਦਿਨ ਸਮਾਂ ਦੇਣ

ਦੀ ਮੰਗ ਕਰ ਰਹੀ ਹੈ ਪਰ ਹੁਣ ਵਿਨੋਦ ਘਈ ਦੇ ਐਡਵੋਕੇਟ ਜਨਰਲ ਬਣਨ ਤੋਂ ਬਾਅਦ ਉਹ ਕਿਵੇਂ ਅਦਾਲਤ ਵਿਚ ਸਰਕਾਰ ਦਾ ਪੱਖ ਪੇਸ਼ ਕਰ ਸਕਦੇ ਹਨ।ਸ. ਭੁੱਲਰ ਨੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿਮਘ ਮਾਨ ਨੂੰ ਤੁਰੰਤ ਵਿਨੋਦ ਘਈ ਨੂੰ ਐਡਵੋਕੇਟ ਜਨਰਲ ਨਿਯੁਕਤ ਕਰਨ ਦੇ

ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *